
18 ਫੁੱਟੇ ਰੋਡ ਦੀ ਮਾੜੀ ਹਾਲਤ ਹੋਣ ਨਾਲ ਰੋਜਾਨਾ ਹੁੰਦੇ ਨੇ ਐਕਸੀਡੈਂਟ
- by Jasbeer Singh
- May 27, 2025

18 ਫੁੱਟੇ ਰੋਡ ਦੀ ਮਾੜੀ ਹਾਲਤ ਹੋਣ ਨਾਲ ਰੋਜਾਨਾ ਹੁੰਦੇ ਨੇ ਐਕਸੀਡੈਂਟ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਰੋਡ ਦੀ ਹਾਲਤ ਬਦ ਤੋਂ ਬਦਤਰ ਹੋਈ ਨਾਭਾ 27 ਮਈ : ਪ੍ਰਧਾਨ ਮੰਤਰੀ ਸਕੀਮ ਅਧੀਨ ਆਉਂਦੀ ਨਾਭਾ ਤੋਂ ਪਿੰਡਾ ਵਿੱਚ ਬਰਸ਼ਟ ਅਤੇ ਪਟਿਆਲਾ ਭਵਾਨੀਗੜ ਹਾਈਵੇ ਤੱਕ ਜਾਂਦਾ ਹੋਇਆ ਇਸ ਰੋਡ ਦੀ ਹਾਲਤ ਹੱਦ ਤੋਂ ਵੱਧ ਮਾੜੀ ਹੈ ਰੋਜ਼ਾਨਾ ਇਸ ਤੇ ਕੋਈ ਨਾ ਕੋਈ ਐਕਸੀਡੈਂਟ ਹੋ ਰਿਹਾ ਹੈ ਇਸ ਦੇ ਉੱਪਰ ਦੋ ਦੋ ਢਾਈ ਢਾਈ ਫੁੱਟ ਦੇ ਖੱਡੇ ਪਏ ਹੈ ਹੋਏ ਹਨ ਇਹ ਰੋਡ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਦੀ ਬੇਧਿਆਨੀ ਦਾ ਸ਼ਿਕਾਰ ਹੋਇਆ ਪਿਆ ਹੈ ਇਸ ਰੋਡ ਦੇ ਉੱਪਰ 25/30 ਪਿੰਡਾਂ ਦਾ ਰਸਤਾ ਹੈ ਅਤੇ ਹਰ ਰੋਜ਼ ਆਉਣਾ ਜਾਣਾ ਹੈ ਅਤੇ ਸਕੂਲੀ ਬੱਚਿਆਂ ਦੇ ਕਾਫੀ ਵਾਰ ਇਥੇ ਸਾਈਕਲ ਵੀ ਗਿਰੇ ਵੇਖੇ ਗਏ ਹਨ ਤਾਜੀ ਮਿਸਾਲ ਹੈ ਇਸ ਰੋਡ ਉੱਪਰ ਦੋ ਦਿਨ ਪਹਿਲਾਂ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਉਣ ਕਾਰਨ ਇੱਕ ਵਿਅਕਤੀ ਜਿਆਦਾ ਗੰਭੀਰ ਹੋਣ ਕਾਰਨ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿੱਚ ਜੇਰੇ ਇਲਾਜ ਹੈ ਇਹ ਰੋਡ ਦੀ ਮਿਆਦ ਪੂਰੀ ਹੋ ਚੁੱਕੀ ਹੈ ਪਰ ਸਰਕਾਰ ਨੂੰ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਰੋਡ ਵੱਲ ਧਿਆਨ ਦੇ ਕੇ ਇਸ ਦੀ ਜਲਦੀ ਤੋਂ ਜਲਦੀ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਐਕਸੀਡੈਂਟਾਂ ਤੋਂ ਨਿਜਾਤ ਮਿਲ ਸਕੇ ਇਹ ਰੋਡ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਹਲਕੇ ਅਧੀਨ ਆਉਂਦਾ ਹੈ ਅਤੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਕੁਝ ਹਲਕਾ ਪੈਂਦਾ ਹੈ ਅਤੇ ਚੇਅਰਮੈਨ ਹਰਚੰਦ ਬਰਸ਼ਟ ਦਾ ਨਿੱਜੀ ਪਿੰਡ ਵੀ ਇਸੇ ਰੋਡ ਉੱਪਰ ਹੈ ਇਸ ਰੋਡ ਸਬੰਧੀ ਅਸੀਂ ਸਬੰਧਤ ਮਹਿਕਮੇ ਦੇ ਐਕਸ਼ਨ ਗੌਰਵ ਸਿੰਗਲਾ ਨਾਲ ਗੱਲ ਕੀਤੀ ਉਹਨਾਂ ਭਰੋਸਾ ਦਿੱਤਾ ਕਿ ਇਸ ਦੀ ਅਸੀਂ ਪ੍ਰਪੋਜਲ ਬਣਾ ਕੇ ਭੇਜ ਰਹੇ ਹਾਂ ਅਤੇ ਜਿਵੇਂ ਵੀ ਸਾਨੂੰ ਆਦੇਸ਼ ਹੋਵੇਗਾ ਪੇਚਵਰਕ ਦਾ ਜਾਂ ਰਿਪੇਅਰ ਦਾ ਉਨਾਂ ਕਿਹਾ ਕਿ ਇਸ ਰੋਡ ਦੀ ਮਿਆਦ ਪੂਰੀ ਹੋ ਚੁੱਕੀ ਹੈ ਇਹ ਰੋਡ ਅਸੀਂ ਸਬੰਧਤ ਮਹਿਕਮੇ ਨਾਲ ਤਾਲਮੇਲ ਕਰਕੇ ਇਸ ਨੂੰ ਨਵੇਂ ਤਰੀਕੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਰੋਡ ਉੱਪਰ ਭਾਰੀ ਟਿੱਪਰ ਚੱਲਣ ਕਾਰਨ ਇਹ ਰੋਡ ਦੀ ਮਾੜੀ ਹਾਲਤ ਹੋਈ ਹੈ ਉਹਨਾਂ ਭਰੋਸਾ ਦਿੱਤਾ ਇਸ ਮੌਕੇ ਮੌਜੂਦਾ ਸਰਪੰਚ ਸੁਰਿੰਦਰ ਸਿੰਘ ਪਿੰਡ ਰੋਹਟੀ ਮੌੜਾ,ਗੁਰਧਿਆਨ ਸਿੰਘ ਸਰਪੰਚ ਰੋਹਟੀ ਬਸਤਾ ਸਿੰਘ, ਜਾਗਰ ਸਿੰਘ ਪਿੰਡ ਰੋਹਟੀ ਬਸਤਾ, ਕੁਲਵਿੰਦਰ ਸਿੰਘ ਮਾਨ ਪਿੰਡ ਰੋਹਟੀ ਬਸਤਾ, ਸਾਬਕਾ ਸਰਪੰਚ ਅਜਾਇਬ ਸਿੰਘ ਪਿੰਡ ਰੋਹਟੀ ਬਸਤਾ,ਈਸਰ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸੇਖੋ ਸੀਨੀਅਰ ਕਾਂਗਰਸੀ ਆਗੂ,ਅਕਾਲੀ ਦਲ ਦਾ ਬਲਾਕ ਪ੍ਰਧਾਨ ਸਵਰਨ ਸਿੰਘ ਪਿੰਡ ਰੋਹਟੀ ਮੌੜਾ,ਗੁਰਤੇਜ ਸਿੰਘ ਰੋਹਟੀ ਮੌੜਾ, ਨਿਰਮਲ ਸਿੰਘ ਹੁਸ਼ਿਆਰ ਸਿੰਘ ਹਰਿੰਦਰ ਸਿੰਘ, ਵਰਿੰਦਰ ਸਿੰਘ,ਤੇਜਵੀਰ ਸਿੰਘ, ਵਾਲੀਆ ਸੀਮੈਂਟ ਸਟੋਰ, ਪਰਵਿੰਦਰ ਸਿੰਘ ਰੋਹਟੀ ਮੌੜਾ, ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ,।