post

Jasbeer Singh

(Chief Editor)

Punjab

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਵੇਗਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਪ

post-img

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਵੇਗਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਪੂਰਾ ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 50-51 ਤੇ 62-63 ਦੇ ਚੌਕ `ਤੇ ਰਾਊਂਡ ਅਬਾਊਟ ਦਾ ਕੰਮ ਪੂਰਾ ਜਾਵੇਗਾ, ਇਸ ਲਈ ਪੰਜਾਬ-ਹਰਿਆਣਾ ਹਾਈਕੋਰਟ ਨੇ 1991 `ਚ ਜਾਰੀ ਨੋਟੀਫਿਕੇਸ਼ਨ ਖਿਲਾਫ 1999 `ਚ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਸ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਵਿਚ ਪਟੀਸ਼ਨਰ 25 ਸਾਲ ਪੁਰਾਣੀ ਲੜਾਈ ਹਾਰ ਗਈ ਹੈ ਤੇ ਇਸ ਜਗ੍ਹਾ ਗੁਰਦੁਆਰਾ ਸਾਂਝਾ ਸਾਹਿਬ ਨੂੰ ਡੇਗ ਕੇ ਰਾਊਂਡ ਅਬਾਊਟ ਦਾ ਨਿਰਮਾਣ ਹੋਵੇਗਾ। ਪਟੀਸ਼ਨ ਦਾਇਰ ਕਰਦੇ ਹੋਏ ਬੀਬੀ ਚਰਨਜੀਤ ਕੌਰ ਨੇ 1991 `ਚ ਜ਼ਮੀਨ ਐਕਵਾਇਆ ਲਈ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਸੀ । ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਸ ਨੂੰ ਇਸ ਦੇ ਲਈ ਕੋਈ ਨਿੱਜੀ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਐਕਵਾਇਰ ਕੀਤੀ ਜਾ ਰਹੀ ਜ਼ਮੀਨ `ਤੇ ਇਕ ਧਾਰਮਿਕ ਇਮਾਰਤ ਮੌਜੂਦ ਹੈ। ਉਸ ਦੀ ਜ਼ਮੀਨ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਐਕਵਾਇਰ ਮੁਕਤ ਕਰਨ ਦੀ ਦਲੀਲ ਦਿੰਦੇ ਹੋਏ ਸਮਾਨਤਾ ਦੇ ਆਧਾਰ `ਤੇ ਉਸ ਦੀ ਜ਼ਮੀਨ ਵੀ ਮੁਕਤ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਆਪਣਾ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਕਾਨੂੰਨ ਅਨੁਸਾਰ ਉਸ ਨੂੰ ਕੋਈ ਨਿੱਜੀ ਨੋਟਿਸ ਦੇਣਾ ਜ਼ਰੂਰੀ ਨਹੀਂ ਸੀ, ਅਖਬਾਰਾਂ `ਚ ਨੋਟੀਫਿਕੇਸ਼ਨ ਬਾਰੇ ਨੋਟਿਸ ਜਾਰੀ ਕੀਤਾ ਗਿਆ ਸੀ। ਪਟੀਸ਼ਨ ਨੇ ਤੈਅ 30 ਦਿਨਾਂ ਦੇ ਅੰਦਰ ਇਤਾਰਜ਼ ਦਰਜਨ ਕਰਨ ਦੀ ਜਗ੍ਹਾ 8 ਸਾਲ ਬਾਅਦ ਹਾਈ ਕੋਰਟ `ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਲੋਕ ਹਿੱਤ ਲਈ ਜੋ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਉਹ ਸੜਕ ਦਾ ਹਿੱਸਾ ਹੈ। ਪਟੀਸ਼ਨਰ ਅਨੁਸਾਰ ਗੁਰਦੁਆਰੇ ਦੀ ਉਸਾਰੀ 1986 `ਚ ਹੋਈ ਸੀ, ਜਦੋਂ ਕਿ ਮਾਲ ਰਿਕਾਰਡ `ਚ ਇਸ ਦੀ ਐਂਟਰੀ 1991 ਵਿੱਚ ਕੀਤੀ ਗਈ ਹੈ ।

Related Post