post

Admin

(Chief Editor)

Haryana News

ਮਹਿਲਾ ਕਰਮਚਾਰੀ `ਤੇ ਜਾਨਲੇਵਾ ਹਮਲਾ ਕਰਨ ਵਾਲਾ ਦੋਸ਼ੀ ਪਹੁੰਚਿਆ ਜੇਲ

post-img

ਮਹਿਲਾ ਕਰਮਚਾਰੀ `ਤੇ ਜਾਨਲੇਵਾ ਹਮਲਾ ਕਰਨ ਵਾਲਾ ਦੋਸ਼ੀ ਪਹੁੰਚਿਆ ਜੇਲ

ਗੁਰੂਗ੍ਰਾਮ, 29 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਵਿਖੇ ਇਕ ਮਹਿਲਾ ਕਰਮਚਾਰਨ 'ਤੇ ਕਾਤਲਾਨਾ ਹਮਲੇ ਕਰਨ ਵਾਲੇ ਦੋਸ਼ੀ ਵਿਅਕਤੀਆਂ ਨੂੰ ਜੇਲ (Jail) ਵਿਖੇ ਪਹੁੰਚਾ ਦਿੱਤਾ ਗਿਆ ਹੈ ।

ਪੁਲਸ ਨੇ ਹਮਲਾਵਰ ਕੋਲੋਂ ਵਾਰਦਾਤ ਵਿਚ ਵਰਤੇ ਹਥਿਆਰ ਵੀ ਕੀਤੇ ਬਰਾਮਦ

ਉਦਯੋਗ ਵਿਹਾਰ ਇਲਾਕੇ ਵਿੱਚ ਇੱਕ ਮਹਿਲਾ ਕਰਮਚਾਰੀ `ਤੇ ਜਾਨਲੇਵਾ ਹਮਲਾ (Fatal attack) ਕਰਨ ਦੇ ਮਾਮਲੇ ਵਿੱਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਦਾਅ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ । ਪੁਲਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ (Judicial custody) ਵਿੱਚ ਭੋਂਡਸੀ ਜੇਲ੍ਹ ਭੇਜ ਦਿੱਤਾ ਗਿਆ ।

ਕੀ ਹੈ ਪੂਰਾ ਮਾਮਲਾ

ਦਰਅਸਲ ਬੀਤੀ 20 ਜੂਨ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਉਦਯੋਗ ਵਿਹਾਰ ਫੇਜ਼-5 ਵਿੱਚ ਇੱਕ ਮਹਿਲਾ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ । ਸੂਚਨਾ ਮਿਲਦੇ ਹੀ ਉਦਯੋਗ ਵਿਹਾਰ ਥਾਣਾ ਪੁਲਿਸ ਮੌਕੇ `ਤੇ ਪਹੁੰਚੀ, ਪਰ ਉਦੋਂ ਤੱਕ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਸੈਕਟਰ-10 ਸਥਿਤ ਸਰਕਾਰੀ ਹਸਪਤਾਲ ਭੇਜਿਆ ਜਾ ਚੁੱਕਾ ਸੀ । ਉੱਥੇ ਮਹਿਲਾ ਦੇ ਪਤੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੱਸਿਆ ਕਿ ਉਸ ਦੀ ਪਤਨੀ ਕੰਪਨੀ ਵਿੱਚ ਡਿਊਟੀ ਖਤਮ ਕਰਕੇ ਘਰ ਜਾਣ ਲਈ ਕੰਪਨੀ ਦੇ ਗੇਟ ਤੋਂ ਬਾਹਰ ਨਿਕਲੀ ਸੀ ਕਿ ਇਸ ਦੌਰਾਨ ਇੱਕ ਵਿਅਕਤੀ ਨੇ ਅਚਾਨਕ ਉਸ `ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ ਕਰ ਦਿੱਤਾ । ਸਿਕਾਇਤ ਦੇ ਆਧਾਰ `ਤੇ ਉਦਯੋਗ ਵਿਹਾਰ ਥਾਣਾ ਪੁਲਸ ਨੇ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ।

ਕੌਣ ਹੈ ਜਿਸਨੇ ਕੀਤਾ ਸੀ ਮਹਿਲਾ ਤੇ ਹਮਲਾ

ਜਾਂਚ ਦੌਰਾਨ ਪੁਲਸ ਨੇ ਇੱਕ ਦੋਸ਼ੀ ਨੂੰ ਰੋਹਤਕ ਦੇ ਪੀ. ਜੀ. ਆਈ. ਐੱਮ. ਐੱਸ. ਤੋਂ ਗ੍ਰਿਫ਼ਤਾਰ ਕਰ ਲਿਆ । ਦੋਸ਼ੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਮੇਠੀ ਨਿਵਾਸੀ ਸਿਵ ਕੁਮਾਰ ਵਜੋਂ ਹੋਈ ਹੈ । ਪੁਲਸ ਅਨੁਸਾਰ ਵਾਰਦਾਤ ਦੌਰਾਨ ਦੋਸ਼ੀ ਦੇ ਪੈਰ ਵਿੱਚ ਵੀ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਹਸਪਤਾਲ ਵਿੱਚ ਇਲਾਜ ਅਧੀਨ ਸੀ ।

Related Post

Instagram