ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਨੇ ਧੱਕੇਸ਼ਾਹੀ ਦੀਆਂ ਕੀਤੀਆਂ ਸਭ ਹੱਦਾਂ ਪਾਰ : ਬਲਕਾਰ ਘੁੰਡਰ, ਰਣਜੀਤ ਨੱਤ, ਗੁਰਤੇਜ
- by Jasbeer Singh
- June 30, 2025
ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਨੇ ਧੱਕੇਸ਼ਾਹੀ ਦੀਆਂ ਕੀਤੀਆਂ ਸਭ ਹੱਦਾਂ ਪਾਰ : ਬਲਕਾਰ ਘੁੰਡਰ, ਰਣਜੀਤ ਨੱਤ, ਗੁਰਤੇਜ ਖਨੌੜਾ -ਸਮੁੱਚਾ ਯੂਥ ਅਕਾਲੀ ਦਲ ਮਜੀਠੀਆ ਨਾਲ ਡੱਟ ਕੇ ਖੜ੍ਹਾ ਭਾਦਸੋਂ, 30 ਜੂਨ : ਯੂਥ ਅਕਾਲੀ ਦਲ ਦੇ ਸਕੱਤਰ ਬਲਕਾਰ ਸਿੰਘ ਘੁੰਡਰ, ਯੂਥ ਆਗੂ ਰਣਜੀਤ ਸਿੰਘ ਨੱਤ ਤੇ ਗੁਰਤੇਜ ਸਿੰਘ ਖਨੌੜਾ ਨੇ ਵਿਜੀਲੈਂਸ ਵਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀ ਕਾਰਵਾਈ ਨੂੰ ਪੰਜਾਬ ਸਰਕਾਰ ਦੀ ਅਕਾਲੀ ਆਗੂਆਂ ਖਿਲਾਫ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ’ਤੇ ਲੱਗੀ ਹੈ, ਉਸ ਨੇ ਪੰਜਾਬ ਅੰਦਰ ਗੁੰਡਾ ਰਾਜ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਘੁੰਡਰ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਜਿਸ ਤਰਾਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਪ੍ਰਚਾਰ ਕੀਤਾ। ਉਸ ਤੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਡਰ ਕੇ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਲਈ ਵਿਜੀਲੈਂਸ ਦੁਆਰਾ ਝੂਠੀ ਕਾਰਵਾਈ ਕੀਤੀ ਜਾ ਰਹੀ ਹੈ। ਯੂਥ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਪੰਥਕ ਮੁੱਦਿਆਂ ਲਈ ਪਹਿਰਾ ਦਿੰਦਿਆਂ ਸੱਤਾ ਦੀ ਪ੍ਰਵਾਹ ਨਹੀਂ ਕੀਤੀ, ਉਸੇ ਤਰ੍ਹਾਂ ਹੀ ਬਿਕਰਮ ਸਿੰਘ ਮਜੀਠੀਆ ਨੇ ਵੀ ਪੰਜਾਬ ਦੀ ਆਪ ਸਰਕਾਰ ਵਲੋਂ ਲੋਕਾਂ ਦੇ ਹੱਕਾਂ ’ਤੇ ਡਾਕੇ ਮਾਰਨ ਅਤੇ ਲੋਕ ਵਿਰੋਧੀ ਫੈਸਲੇ ਦਾ ਡਟ ਕੇ ਪ੍ਰਚਾਰ ਕੀਤਾ ਸੀ ਜਿਸ ਨੂੰ ਦਬਾਉਣ ਲਈ ਪੰਜਾਬ ਦੀ ਸਰਕਾਰ ਵਿਜੀਲੈਂਸ ਰਾਹੀਂ ਝੂਠੀ ਕਾਰਵਾਈ ਕੀਤੀ ਹੈ ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਬਲਕਾਰ ਘੁੰਡਰ ਨੇ ਕਿਹਾ ਕਿ ਇਸ ਝੂਠੀ ਕਾਰਵਾਈ ਦੀ ਜਿਥੇ ਸਮੁੱਚਾ ਯੂਥ ਅਕਾਲੀ ਦਲ ਸਖਤ ਸਬਦਾਂ ਵਿੱਚ ਨਿੰਦਾ ਕਰਦਾਂ ਹੈ ਉਥੇ ਯੂਥ ਅਕਾਲੀ ਦਲ ਇਸ ਸਮੇਂ ਮਜੀਠੀਆ ਨਾਲ ਡੱਟ ਕੇ ਖੜਾਂ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸਾਹੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਰਹੇਗਾ। ਇਸ ਗੱਲਬਾਤ ਸਮੇਂ ਜਥੇਦਾਰ ਗੁਰਜੰਟ ਸਿੰਘ ਸਹੌਲੀ,ਹਰਭਜਨ ਸਿੰਘ,ਸਾਬਕਾ ਸਰਪੰਚ ਜਰਨੈਲ ਸਿੰਘ ਅਕਾਲਗੜ, ਜਥੇਦਾਰ ਗੁਰਦੀਪ ਸਿੰਘ,ਹੈਪੀ ਸਿੰਘ, ਹਰਚੰਦ ਸਿੰਘ ਨੰਬਰਦਾਰ,ਡਾ ਕੇਸਰ ਸਿੰਘ ਸੇਖੋਂ, ਹਰਜੀਤ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਕਰਮਜੀਤ ਸਿੰਘ,ਰਵੇਲ ਸਿੰਘ,ਬੌਬੀ ਚਹਿਲ, ਬਲਦੇਵ ਸਿੰਘ ਦੇਬੀ, ਚਮਕੌਰ ਸਿੰਘ ਖਨੌੜਾ,ਲੱਖਾ ਫਰੀਦਪੁਰ, ਹੰਸਰਾਜ ਚਹਿਲ, ਗੁਰਮੀਤ ਸਿੰਘ ਮੂੰਗੋ, ਨਿਰਮੈਲ ਸਿੰਘ ਸੁੱਧੇਵਾਲ,ਬਿੱਟ ਜੱਸੋਮਜਾਰਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਆਗੂ ਮੌਜੂਦ ਸਨ।
