
ਕਾਰ ਖੰਬੇ ਵਿੱਚ ਵੱਜਣ ਤੋਂ ਬਾਅਦ ਖੰਭਾ ਟੁੱਟ ਕੇ ਗੱਡੀ ’ਤੇ ਡਿੱਗਾ
- by Jasbeer Singh
- June 30, 2025

ਕਾਰ ਖੰਬੇ ਵਿੱਚ ਵੱਜਣ ਤੋਂ ਬਾਅਦ ਖੰਭਾ ਟੁੱਟ ਕੇ ਗੱਡੀ ’ਤੇ ਡਿੱਗਾ -ਜਾਨੀ ਨੁਕਸਾਨ ਤੋਂ ਬਚਾਅ ਰਿਹਾ ਘੱਗਾ, 30 ਜੂਨ : ਨਵੀਂ ਲਿਆਂਦੀ ਕਾਰ ਦੀ ਬਿਜਲੀ ਵਾਲੇ ਖੰਬੇ ਵਿਚ ਜਬਰਦਸਤ ਟੱਕਰ ਹੋਣ ਤੋਂ ਬਾਅਦ ਖੰਭਾ ਟੁੱਟ ਕੇ ਗੱਡੀ ’ਤੇ ਆ ਡਿੱਗਾ, ਜਿਸ ਕਾਰਨ ਕਾਰ ਦਾ ਭਾਰੀ ਨੁਕਸਾਨ ਹੋਇਆ ਪਰ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਗੌਤਮ ਵੀਰ ਸਿੰਘ ਉਮਰ 18-20 ਸਾਲ ਪੁੱਤਰ ਗੁਰਜੰਟ ਸਿੰਘ ਵਾਸੀ ਰੰਧਾਵਾ ਜ਼ਿਲਾ ਪਟਿਆਲਾ ਆਪਣੀ ਨਵੀਂ ਕਾਰ ਲੈ ਕੇ ਇਥੋਂ ਨੇੜਲੇ ਆਪਣੇ ਨਾਨਕੇ ਪਿੰਡ ਜੈਖਰ ਜਾ ਰਿਹਾ ਸੀ ਤਾਂ ਅਚਾਨਕ ਕਸਬਾ ਬਾਦਸ਼ਾਹਪੁਰ ਦੀ ਮੇਨ ਚੌਕ ਵਾਲੇ ਰੋਡ ’ਤੇ ਖੜ੍ਹੀ ਗੱਡੀ ਨੂੰ ਪਾਰ ਕਰਦਿਆਂ ਬਰੇਕ ਦੀ ਜਗ੍ਹਾ ਤੇ ਐਕਸੀਲੇਟਰ ਦਬਾ ਦਿੱਤਾ, ਜਿਸ ਦੌਰਾਨ ਗੱਡੀ ਇਕਦਮ ਸਾਹਮਣੇ ਜਾ ਕੇ ਬਰਤਨਾ ਵਾਲੀ ਦੁਕਾਨ ਨਾਲ ਜਾ ਟਕਰਾਉਣ ਕਾਰਨ ਸਾਹਮਣੇ ਆ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਗੱਡੀ ਸੜਕ ਕਿਨਾਰੇ ਲੱਗੇ ਬਿਜਲੀ ਵਾਲੇ ਖੰਬੇ ਨਾਲ ਜਾ ਟਕਰਾਈ। ਗੱਡੀ ਇੰਨੀ ਜ਼ਿਆਦਾ ਸਪੀਡ ਵਿਚ ਸੀ ਕਿ ਖੰਭਾ ਟੁੱਟ ਕੇ ਉਸ ਉਪਰ ਡੁੱਗ ਗਿਆ। ਇਸ ਹਾਦਸੇ ਦੌਰਾਨ ਗੱਡੀ ਦੇ ਏਅਰ ਬੈਗ ਵੀ ਖੁੱਲ੍ਹ ਗਏ। ਗੱਡੀ ਵਿਚ ਸਵਾਰ ਉਸ ਦੇ ਦਾਦਾ ਗੁਰਦੀਪ ਸਿੰਘ ਅਤੇ ਉਸ ਦੀ ਦਾਦੀ ਅਤੇ ਮਾਂ ਸਨ, ਜਿਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਦੇ ਪਿਤਾ ਗੁਰਜੰਟ ਸਿੰਘ ਜੋ ਕਿ ਬਾਹਰ ਰਹਿੰਦੇ ਹਨ ਬੱਚੇ ਦੀ ਡਿਮਾਂਡ ਤੇ ਉਸ ਨੇ ਪੈਸੇ ਭੇਜੇ । ਜਿਸ ਨਾਲ ਉਸ ਨੇ ਨਵੀਂ ਗੱਡੀ ਲਿਆਂਦੀ ਸੀ, ਉਸ ਨੇ ਦੱਸਿਆ ਕਿ ਸਿਰਫ ਅਜੇ ਛੇ ਦਿਨ ਹੀ ਹੋਏ ਹਨ ਨਵੀਂ ਗੱਡੀ ਲਿਆਂਦੀ ਨੂੰ , ਜਿਸ ਨਾਲ ਅੱਜ ਇਹ ਹਾਦਸਾ ਵਾਪਰ ਗਿਆ।