ਅਦਾਕਾਰ ਰਾਜਪਾਲ ਯਾਦਵ ਦੀ ਸ਼ਾਹਜਹਾਂਪੁਰ ’ਚ ਵਿਚਲੀ ਜੱਦੀ ਜਾਇਦਾਦ ਬੈਂਕ ਨੇ ਜ਼ਬਤ ਕੀਤੀ
- by Jasbeer Singh
- August 14, 2024
ਅਦਾਕਾਰ ਰਾਜਪਾਲ ਯਾਦਵ ਦੀ ਸ਼ਾਹਜਹਾਂਪੁਰ ’ਚ ਵਿਚਲੀ ਜੱਦੀ ਜਾਇਦਾਦ ਬੈਂਕ ਨੇ ਜ਼ਬਤ ਕੀਤੀ ਸ਼ਾਹਜਹਾਂਪੁਰ, 14 ਅਗਸਤ : ਅਦਾਕਾਰ ਰਾਜਪਾਲ ਯਾਦਵ ਦੀ ਸ਼ਾਹਜਹਾਂਪੁਰ ਸਥਿਤ ਜਾਇਦਾਦ ਨੂੰ ਕਥਿਤ ਤੌਰ ’ਤੇ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਜ਼ਬਤ ਕਰ ਲਿਆ ਗਿਆ ਹੈ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਹਜਹਾਂਪੁਰ ਸ਼ਾਖਾ ਦੇ ਮੈਨੇਜਰ ਮਨੀਸ਼ ਵਰਮਾ ਨੇ ਅੱਜ ਦੱਸਿਆ ਕਿ ਰਾਜਪਾਲ ਨੇ ਸ਼ਾਹਜਹਾਂਪੁਰ ਸਥਿਤ ਆਪਣੀ ਜੱਦੀ ਜਾਇਦਾਦ ਨੂੰ ਗਹਿਣੇ ਰੱਖ ਕੇ ਬੈਂਕ ਦੀ ਮੁੰਬਈ ਸ਼ਾਖਾ ਤੋਂ ਕਈ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਨਾ ਮੋੜਨ ਕਾਰਨ ਹਾਲ ਹੀ ਵਿੱਚ ਮੁੰਬਈ ਤੋਂ ਆਏ ਬੈਂਕ ਅਧਿਕਾਰੀਆਂ ਨੇ ਉਸ ਦੀ ਜਾਇਦਾਦ ਸੀਲ ਕਰ ਦਿੱਤੀ। ਅਭਿਨੇਤਾ ਰਾਜਪਾਲ ਯਾਦਵ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਯਾਦਵ ਨੇ 2005 ‘ਚ ਆਪਣੇ ਮਾਤਾ-ਪਿਤਾ ਦੇ ਨਾਂ ‘ਤੇ ਪ੍ਰੋਡਕਸ਼ਨ ਹਾਊਸ ‘ਨਵਰੰਗ ਗੋਦਾਵਰੀ ਐਂਟਰਟੇਨਮੈਂਟ ਲਿਮਟਿਡ’ ਦੀ ਸਥਾਪਨਾ ਕੀਤੀ ਸੀ ਅਤੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਾਂਦਰਾ ਕੁਰਲਾ ਕੰਪਲੈਕਸ ਬ੍ਰਾਂਚ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਹੁਣ ਲਗਪਗ 11 ਕਰੋੜ ਰੁਪਏ ਸੀ।
