post

Jasbeer Singh

(Chief Editor)

Patiala News

ਵਧੀਕ ਡੀ. ਸੀ. ਤੇ ਬੀ. ਡੀ. ਪੀ. ਓ. ਨਾਭਾ ਨੇ ਤਨਖਾਹਾਂ ਹੜ ਪੀੜਤ ਪਰਿਵਾਰਾਂ ਨੂੰ ਦਿੱਤੀਆਂ

post-img

ਵਧੀਕ ਡੀ. ਸੀ. ਤੇ ਬੀ. ਡੀ. ਪੀ. ਓ. ਨਾਭਾ ਨੇ ਤਨਖਾਹਾਂ ਹੜ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਨਾਭਾ, 30 ਅਗਸਤ 2025 : ਇਮਾਨਦਾਰੀ,ਦਿਆਨਤਦਾਰੀ,ਮਿਹਨਤ ਅਤੇ ਨੇਕ ਨੀਤੀ ਨਾਲ ਸੇਵਾਵਾਂ ਨਿਭਾਉਣ ਵਾਲੇ, ਦੁਖੀਆਂ ਦੁਖਿਆਰਿਆਂ ਗ਼ਰੀਬਾਂ ਦੇ ਮਸੀਹਾ ਅਤੇ ਸਰਬ ਸਾਂਝੇ ਪ੍ਰਸਾਸਨਿਕ ਅਧਿਕਾਰੀ ਮੰਨੇ ਜਾਂਦੇ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਜੰਮਪਲ ਸ਼ਹੀਦਾਂ ਦੇ ਪਰਿਵਾਰ ਦੇ ਗੁਰਸਿੱਖ ਅਫਸਰ ਸੁਰਿੰਦਰ ਸਿੰਘ ਢਿੱਲੋਂ,ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੀ ਭੈਣ ਬੀਬੀ ਬਲਜੀਤ ਕੌਰ ਖ਼ਾਲਸਾ ਬਰਨਾਲਾ ਬੀ. ਡੀ. ਪੀ. ਓ. ਨਾਭਾ ਨੇ ਆਪਣੀਆਂ ਤਨਖਾਹਾਂ ਆਪਣੇ ਸ਼ਹੀਦ ਪਿਤਾ ਜੀ ਸਰਪੰਚ ਜਸਵੰਤ ਸਿੰਘ ਢਿੱਲਵਾਂ, ਮਾਤਾ ਸਵ. ਬੀਬੀ ਮਹਿੰਦਰ ਕੌਰ ਢਿੱਲਵਾਂ ਜੀ ਅਤੇ ਭੈਣ ਸ਼ਹੀਦ ਬੀਬੀ ਗੁਰਮੀਤ ਕੌਰ ਢਿੱਲਵਾਂ ਜੀ ਦੀ ਯਾਦ ਵਿੱਚ ਹੜ ਪੀੜਤ ਪਰਿਵਾਰਾਂ ਨੂੰ ਭੇਜੀਆਂ ਹਨ। ਇਹ ਭੈਣ ਭਰਾ ਦੁਨੀਆਂ ਦੇ ਪਹਿਲੇ ਅਤੇ ਇੱਕੋ ਇੱਕ ਪ੍ਰਸ਼ਾਸਨਿਕ ਅਧਿਕਾਰੀ ਹਨ ਜੋ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਸਭ ਤੋ ਪਹਿਲਾਂ ਹਾਜ਼ਰ ਹੁੰਦੇ ਹਨ। ਲੌਕਡਾਊਨ ਦੌਰਾਨ ਵੀ ਇਹਨਾ ਭੈਣ ਭਰਾਵਾਂ ਨੇ ਆਪਣੀਆਂ ਤਨਖਾਹਾਂ ਦਾ ਆਪਣੇ ਸ਼ਹੀਦ ਪਿਤਾ ਜੀ ਸਰਪੰਚ ਜਸਵੰਤ ਸਿੰਘ ਢਿੱਲਵਾਂ ਅਤੇ ਆਪਣੀ ਭੈਣ ਸ਼ਹੀਦ ਬੀਬੀ ਗੁਰਮੀਤ ਕੌਰ ਢਿੱਲਵਾਂ ਜੀ ਦੀ ਯਾਦ ਵਿੱਚ ਲੱਖਾਂ ਲੋੜਵੰਦਾਂ, ਕਿਸਾਨਾਂ, ਅੰਗਹੀਣਾਂ, ਵਿਧਵਾਵਾਂ, ਬੱਚਿਆਂ ਅਤੇ ਬਜ਼ੁਰਗਾਂ ਆਦਿ ਨੂੰ ਰਾਸ਼ਨ ਵੰਡਿਆ ਸੀ। ਹੜ ਪੀੜਤ ਲੋਕਾਂ ਨੇ ਇਹਨਾ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਹਨ ਦੁਨੀਆਂ ਦੇ ਅਸਲੀ ਮੁੱਖ ਸਕੱਤਰ ਹਨ ਅਤੇ ਇਹਨਾਂ ਦੀ ਸੋਚ ਨੂੰ ਵੱਡਾ ਸਲਾਮ ਨਾ ਕੋਈ ਫੋਟੋ ਕਰਾਈ ਨਾ ਕੋਈ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਈ। ਹੜ ਪੀੜਤਾਂ ਦੀ ਮਦਦ ਕਰਨ ਸਮੇਂ ਹੋਏ ਰਿਕਾਰਡ ਤੋੜ ਇਕੱਠ ਨੇ ਦੁਨੀਆਂ ਦਾ ਰਿਕਾਰਡ ਤੋੜ ਦਿੱਤਾ। ਹੜ ਪੀੜਤ ਲੋਕ ਇਹਨਾ ਦੋਵੇ ਭੈਣ ਭਰਾਵਾਂ ਨੂੰ ਅਸੀਸਾਂ ਦਿੰਦੇ ਨਹੀਂ ਸੀ ਥੱਕ ਰਹੇ ਅਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕਰ ਰਹੇ ਸਨ ਕਿ ਵਾਹਿਗੁਰੂ ਜੀ ਦੋਵੇ ਭੈਣ ਭਰਾਵਾਂ ਅਤੇ ਪੂਰੇ ਪਰਿਵਾਰ ਤੇ ਹਮੇਸਾਂ ਮਿਹਰ ਭਰਿਆ ਹੱਥ ਰੱਖਣਾਂ। ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ਣਾ ਅਤੇ ਇਸੇ ਤਰਾਂ ਹੀ ਵੱਡੀਆਂ ਸੇਵਾਵਾਂ ਲੈਣ ਦਾ ਹਮੇਸਾਂ ਬਲ ਬਖ਼ਸ਼ਣਾ। ਵਾਹਿਗੁਰੂ ਜੀ ਇਹਨਾ ਭੈਣ ਭਰਾਵਾਂ ਨੂੰ ਐਨਾ ਉੱਚਾ ਲੈ ਜਾਣ ਕਿ ਧਰਤੀ ਵੀ ਛੋਟੀ ਜਾਪੇ।

Related Post