post

Jasbeer Singh

(Chief Editor)

Patiala News

ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ

post-img

ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਗੁਰਦੁਆਰਾ ਪ੍ਰਬੰਧਕਾਂ ਵੱਲੋਂ ‘ਗੋਦਰੇਜ’ ਪਰਿਵਾਰ ਦੇ ਅਨਿਲ ਸਹਿਗਲ ਸਨਮਾਨਤ ਪਟਿਆਲਾ 10 ਅਕਤੂਬਰ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਨਿੱਘੀ ਯਾਦ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਸੌਂਪਿਆ ਗਿਆ। ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਰਖਵਾਇਆ ਗਿਆ, ਜਿਨ੍ਹਾਂ ਦਾ ਭੋਗ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਹਨ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਅੱਜ ‘ਗੋਦਰੇਜ’ ਪਰਿਵਾਰ ਵੱਲੋਂ ਅਨਿਲ ਸਹਿਗਲ ਨੇ ਸੌਂਪਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਅਨਿਲ ਸਹਿਗਲ ਦਾ ਇਥੇ ਪੁੱਜਣ ’ਤੇ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ, ਭਾਈ ਦਰਸ਼ਨ ਸਿੰਘ, ਸਾਬਕਾ ਅਧਿਕਾਰੀ ਡਾ. ਪਰਮਜੀਤ ਸਿੰਘ ਸਰੋਆ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Related Post

Instagram