post

Jasbeer Singh

(Chief Editor)

Patiala News

ਧੂੰਏਂ ਅਤੇ ਮਾੜੀ ਹਵਾ ਦੇ ਪੱਧਰ ਦੇ ਮਨੁੱਖੀ ਸਰੀਰ ਤੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਐਡਵਾਈਜਰੀ ਕੀਤੀ ਜਾਰੀ

post-img

ਧੂੰਏਂ ਅਤੇ ਮਾੜੀ ਹਵਾ ਦੇ ਪੱਧਰ ਦੇ ਮਨੁੱਖੀ ਸਰੀਰ ਤੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਐਡਵਾਈਜਰੀ ਕੀਤੀ ਜਾਰੀ ਪਟਿਆਲਾ : ਜਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਫੈਲ ਰਹੇ ਧੁੰਏ ਕਾਰਣ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆਂ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਕੁਆਲਟੀ ਇੰਡੈਕਸ ਖਰਾਬ ਹੋਣ ਕਾਰਣ ਬੱਚਿਆਂ ਤੇ ਬਜੁਰਗਾਂ ਵਿੱਚ ਖਾਸ ਤੌਰ ਤੇ ਜੋ ਪਹਿਲਾਂ ਹੀ ਅਸਥਮਾਂ ਜਾਂ ਸਾਹ ਦੇ ਰੋਗੀ ਹਨ, ਉਹਨਾਂ ਵਿੱਚ ਇਹਨਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ਵਿੱਚ ਇਹਨਾਂ ਮਰੀਜਾਂ ਦੀ ਆਮਦ ਵਧੀ ਹੈ । ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਅਧੀਨ ਰਾਜਿੰਦਰਾ ਹਸਪਤਾਲ ਵਿਖੇ ਸਾਹ ਦੇ ਰੋਗੀਆਂ ਦੀ ਐਮਰਜੈਂਸੀ ਸੇਵਾਵਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ । ਉਹਨਾਂ ਕਿਹਾ ਕਿ ਆਮ ਤੌਰ ਤੇ ਹਵਾ ਵਿੱਚ ਪ੍ਰਦੂਸ਼ਣ ਕਾਰਣ ਅੱਖਾਂ ਵਿੱਚ ਜਲਨ, ਸਾਹ ਦੀ ਤਕਲੀਫ, ਥਕੇਵਾਂ ਅਤੇ ਚਿੜਚੜਾਪਨ ਦੇ ਲੱਛਣ ਸਾਹਮਣੇ ਆ ਰਹੇ ਹਨ । ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਾਹ ਦੇ ਰੋਗੀਆਂ ਦੀ ਤਕਲੀਫ ਨੂੰ ਦੇਖਦੇ ਹੋਏ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਜਿਲ੍ਹਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਡਾ. ਸੁਮੀਤ ਸਿੰਘ ਨੇ ਧੂੰਏ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਦੱਸਿਆ ਕਿ ਹਵਾ ਦੀ ਗੁਣਵੱਤਤਾ ਦੇ ਮਾੜੇ ਸਤੱਰ ਨੂੰ ਦੇਖਦੇ ਹੋਏ ਖੁੱਲੇ ਵਿੱਚ ਸੈਰ, ਸਾਇਕਲਿੰਗ ਅਤੇ ਦੌੜ ਤੋਂ ਗੁਰੇਜ ਕੀਤਾ ਜਾਵੇ।ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਲਗਾਇਆ ਜਾਵੇ, ਕੱਚੀ ਥਾਂ ਅਤੇ ਧੂੜ ਨੂੰ ਉੱਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲ਼ਰ ਜਰੂਰ ਨਾਲ ਰੱਖਣ । ਟਰੈਫਿਕ ਦੀ ਸੱਮਸਿਆ ਨੂੰ ਘਟਾਉਣ ਲਈ ਵੱਡੀਆਂ ਗੱਡੀਆਂ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ।ਜਿਥੋਂ ਤੱਕ ਹੋ ਸਕੇ ਆਪਣੇ ਸਾਧਨਾਂ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ। ਘਰਾਂ ਵਿੱਚ ਝਾੜੂ ਦੀ ਬਜਾਏ ਗਿੱੱਲਾ ਪੋਚਾ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ । ਅਗਰਬੱਤੀ, ਪੱਤੇ ਅਤੇ ਕੱਚਰਾ ਨਾ ਜਲਾਇਆ ਜਾਵੇ । ਪਾਰਕਾਂ ਆਦਿ ਥਾਵਾਂ ਤੇ ਇਕੱਠੇ ਹੋਏ ਘਾਹ ਤੇ ਪੱਤੇ ਆਦਿ ਨੂੰ ਜਲਾਉਣ ਦੀ ਬਜਾਏ ਦਬਾਇਆ ਜਾਵੇ ।

Related Post