
ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਯੋਗਾ ਵਿੱਚ ਹਾਸਲ ਕੀਤਾ ਤੀਜਾ ਸਥਾਨ
- by Jasbeer Singh
- August 26, 2025

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਯੋਗਾ ਵਿੱਚ ਹਾਸਲ ਕੀਤਾ ਤੀਜਾ ਸਥਾਨ ਪਟਿਆਲਾ , 26 ਅਗਸਤ 2025 : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅੰਡਰ-14 ਲੜਕਿਆ ਦੀ ਯੋਗਾ ਟੀਮ ਨੇ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ । ਸਕੂਲ ਦੀ ਅੰਡਰ-14 ਲੜਕਿਆ ਦੀ ਯੋਗਾ ਟੀਮ ਵਿੱਚ ਅਮਰਿੰਦਰ ਪੱਤਰ ਵਿਜੇ ਨਰਾਇਣ, ਅਨਮੋਲ ਕੁਮਾਰ ਪੱਤਰ ਸਤੀਸ਼ ਕੁਮਾਰ, ਅਯਾਨ ਅਲੀ ਪੱਤਰ ਅਨਵਰ ਅਲੀ, ਦਵਿੰਦਰ ਸਿੰਘ ਪੱਤਰ ਗੁਰਦੀਪ ਸਿੰਘ ਅਤੇ ਰਾਜਵੀਰ ਪੱਤਰ ਬਾਬੂ ਰਾਮ ਸ਼ਾਮਲ ਸਨ। ਸਕੂਲ ਦੀ ਅੰਡਰ-14 ਲੜਕਿਆ ਦੀ ਯੋਗਾ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ । ਸ੍ਰੀਮਤੀ ਮਮਤਾ ਰਾਣੀ ਨੇ ਕਿਹਾ ਕਿ ਸਕੂਲ ਦੀ ਯੋਗਾ ਟੀਮ ਨੇ ਜ਼ੋਨਲ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਇਸ ਦੇ ਫਲਸਰੂਪ ਹੀ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਹੈ । ਸ੍ਰੀਮਤੀ ਰਵਿੰਦਰਪਾਲ ਕੌਰ ਜੀ (ਸਕੂਲ ਇੰਚਾਰਜ) ਨੇ ਸ੍ਰੀਮਤੀ ਮਮਤਾ ਰਾਣੀ ਅਤੇ ਯੋਗਾ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਲੀਨਾ (ਸ. ਸ. ਮਿਸਟ੍ਰੈਸ) ਅਤੇ ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਮੋਜੂਦ ਸਨ ।