
ਓਵਰਲੋਡ ਬਸ ਦੀ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਣ ਤੇ ਟੈ੍ਰਫਿਕ ਪੁਲਸ ਨੇ ਚਲਾਨ ਕੱਟ ਦਿੱਤੀ ਅੱਗੇ ਤੋਂ ਅਜਿਹਾ ਕਰਨ ਤੇ
- by Jasbeer Singh
- November 20, 2024

ਓਵਰਲੋਡ ਬਸ ਦੀ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਣ ਤੇ ਟੈ੍ਰਫਿਕ ਪੁਲਸ ਨੇ ਚਲਾਨ ਕੱਟ ਦਿੱਤੀ ਅੱਗੇ ਤੋਂ ਅਜਿਹਾ ਕਰਨ ਤੇ ਬਸ ਥਾਣੇ ਵਿਚ ਬੰਦ ਕਰਨ ਦੀ ਚਿਤਾਵਨੀ ਖੰਨਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ `ਚ ਧੁੰਦ ਦੇ ਮੌਸਮ ਦੇ ਚਲਦਿਆਂ ਇੱਕ ਓਵਰਲੋਡ ਬੱਸ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ `ਚ ਸਵਾਰੀਆਂ ਨੂੰ ਛੱਤ `ਤੇ ਬਿਠਾਇਆ ਗਿਆ ਹੈ । ਟਰੈਫਿਕ ਪੁਲਿਸ ਨੇ ਬੱਸ ਨੂੰ ਲੱਭ ਕੇ ਚਲਾਨ ਕੱਟਿਆ । ਹਾਲਾਂਕਿ, ਚਲਾਨ ਜਾਰੀ ਕਰਨ ਸਮੇਂ ਬੱਸ ਓਵਰਲੋਡ ਨਹੀਂ ਸੀ ਪਰ ਵਾਇਰਲ ਹੋਈ ਵੀਡੀਓ ਦੇ ਆਧਾਰ `ਤੇ ਚਲਾਨ ਕੱਟ ਕੇ ਡਰਾਈਵਰ ਨੂੰ ਸੌਂਪ ਦਿੱਤਾ ਗਿਆ । ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੀਤਾ ਗਿਆ ਤਾਂ ਬੱਸ ਨੂੰ ਥਾਣੇ ਵਿੱਚ ਬੰਦ ਕੀਤਾ ਜਾਵੇਗਾ । ਐਸ. ਐਸ. ਪੀ. ਅਸ਼ਵਨੀ ਗੋਟਿਆਲ ਵੱਲੋਂ ਟਰੈਫਿਕ ਨਿਯਮਾਂ ਦੀ 100 ਫੀਸਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ । ਉਨ੍ਹਾਂ ਜ਼ਿਲ੍ਹੇ ਦੀਆਂ ਮੁੱਖ ਸੜਕਾਂ ’ਤੇ ਵਿਸ਼ੇਸ਼ ਨਾਕੇ ਲਗਾਉਣ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ `ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ । ਐਸ. ਪੀ. (ਹੈੱਡਕੁਆਰਟਰ) ਅਤੇ ਡੀ. ਐਸ. ਪੀ. (ਹੈੱਡਕੁਆਰਟਰ) ਨੂੰ ਵੀ ਸਮੇਂ-ਸਮੇਂ `ਤੇ ਚੈਕਿੰਗ ਕਰਨ ਲਈ ਕਿਹਾ ਗਿਆ । ਓਵਰਲੋਡ ਬੱਸ ਸਮਰਾਲਾ ਤੋਂ ਮਾਛੀਵਾੜਾ ਜਾ ਰਹੀ ਸੀ, ਇਸ ਦੇ ਪਿੱਛੇ ਕਾਰ `ਚ ਸਫਰ ਕਰ ਰਹੇ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤੀ ਸੀ । ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਕਾਰਜਸ਼ੈਲੀ `ਤੇ ਸਵਾਲ ਉਠਾਏ ਗਏ । ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿੰਦੇ ਵੀ ਸੁਣਿਆ ਜਾਂਦਾ ਹੈ ਕਿ ਇਹ ਸਥਿਤੀ ਯੂ. ਪੀ. ਦੀ ਨਹੀਂ ਪੰਜਾਬ ਦੀ ਹੈ । ਇਸ ਬੱਸ ਵਿੱਚ ਵਿਦਿਆਰਥੀਆਂ ਨੂੰ ਛੱਤ ’ਤੇ ਬਿਠਾ ਕੇ ਸਮਰਾਲਾ ਤੋਂ ਮਾਛੀਵਾੜਾ ਸਾਹਿਬ ਲਿਜਾਇਆ ਜਾ ਰਿਹਾ ਸੀ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ `ਤੇ ਸਵਾਲ ਉੱਠ ਰਹੇ ਹਨ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ।