post

Jasbeer Singh

(Chief Editor)

crime

ਸਕੂਟਰੀ ਸਵਾਰ ਔਰਤ ਨੂੰ ਰਸਤਾ ਨਾ ਦੇਣ ਤੇ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਤਿੰਨ ਤੇ ਕਾਤਲਾਨਾ ਹਮਲਾ ਕਰਕੇ ਇਕ ਨੂੰ ਉਤਾਰਿ

post-img

ਸਕੂਟਰੀ ਸਵਾਰ ਔਰਤ ਨੂੰ ਰਸਤਾ ਨਾ ਦੇਣ ਤੇ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਤਿੰਨ ਤੇ ਕਾਤਲਾਨਾ ਹਮਲਾ ਕਰਕੇ ਇਕ ਨੂੰ ਉਤਾਰਿਆ ਮੌਤ ਦੇ ਘਾਟ ਬਠਿੰਡਾ : ਸਥਾਨਕ ਬੇਅੰਤ ਨਗਰ ’ਚ ਸਕੂਟਰੀ ਸਵਾਰ ਔਰਤ ਨੂੰ ਰਸਤਾ ਨਾ ਦੇਣ ਕਾਰਨ ਹੋਈ ਮਾਮੂਲੀ ਤਕਰਾਰ ਨੇ ਉਸ ਸਮੇਂ ਖ਼ੂਨੀ ਰੂਪ ਧਾਰ ਲਿਆ, ਜਦ ਉਕਤ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿੰਨ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੇ ਦੋ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੀੜਤ ਨੌਜਵਾਨ ਹਸਪਤਾਲ ’ਚ ਜ਼ੇਰੇ ਇਲਾਜ ਹਨ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਤੇ ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਸੁਮਿਤ ਅਤੇ ਤੁਸ਼ਾਰ ਕੁਮਾਰ ਵਾਸੀ ਬੇਅੰਤ ਨਗਰ ਵਜੋਂ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਲੜਾਈ ’ਚ ਜ਼ਖ਼ਮੀ ਹੋਏ ਸੁਮਿਤ ਕੁਮਾਰ ਦੇ ਬਿਆਨ ’ਤੇ 5 ਔਰਤਾਂ ਸਮੇਤ 9 ਜਣਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਚਾਰ ਜਣਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਹਾਇਕ ਥਾਣੇਦਾਰ ਗੁਰਸਾਹਿਬ ਸਿੰਘ ਅਨੁਸਾਰ ਸੁਮਿਤ ਕੁਮਾਰ ਵਾਸੀ ਬੇਅੰਤ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੀ 2 ਅਕਤੂਬਰ ਨੂੰ ਉਹ, ਉਸ ਦੇ ਦੋਸਤ ਸਾਹਿਲ ਤੇ ਤੁਸ਼ਾਰ ਬੇਅੰਤ ਨਗਰ ਵਿਖੇ ਜਾ ਰਹੇ ਸਨ। ਇਸ ਦੌਰਾਨ ਬੇਅੰਤ ਨਗਰ ਦੀ ਵਸਨੀਕ ਸਰੋਜ ਰਾਣੀ ਸਕੂਟਰੀ ’ਤੇ ਸਵਾਰ ਹੋ ਕੇ ਆ ਰਹੀ ਸੀ ।ਉਕਤ ਔਰਤ ਨੇ ਉਨ੍ਹਾਂ ਦੇ ਨੇੜੇ ਆਉਂਦਿਆਂ ਹੀ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ। ਪੀੜਤ ਨੇ ਦੱਸਿਆ ਕਿ ਜਦ ਉਕਤ ਔਰਤ ਨੂੰ ਕਿਹਾ ਕਿ ਬਹੁਤ ਜ਼ਿਆਦਾ ਰਸਤਾ ਪਿਆ ਹੈ, ਤੁਹਾਡੀ ਸਕੂਟਰੀ ਆਰਾਮ ਨਾਲ ਲੰਘ ਜਾਵੇਗੀ ਤਾਂ ਉਕਤ ਔਰਤ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਸਰੋਜ ਰਾਣੀ ਨੇ ਆਪਣੇ ਪਰਿਵਾਰਿਕ ਮੈਂਬਰ ਲਛਮੀ, ਮਾਇਆ, ਪੂਨਮ ਦਾਸ, ਸੀਮਾ, ਰਮੇਸ਼ ਸਾਹਨੀ, ਮਾਹੀ, ਮੰਗਲ ਪ੍ਰਭੂ ਤੇ ਅੱਠ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਸੱਦ ਕੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਵਿਅਕਤੀਆਂ ਨੇ ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਵਾਰ ਕਰ ਕੇ ਉਸ ਨੂੰ ਅਤੇ ਉਸਦੇ ਦੋਸਤਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸਾਹਿਲ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦ ਕਿ ਰਮੇਸ਼ ਸਾਹਨੀ, ਮਾਹੀ, ਮੰਗਲ ਤੇ ਪ੍ਰਭੂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Related Post