post

Jasbeer Singh

(Chief Editor)

Punjab

ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਬੈਗ ਚੋਰੀ ਕਰਨ ਤੇ ਲੋਕਾਂ ਕੀਤੀ ਜੰਮ ਕੇ ਦੋ ਔਰਤਾਂ ਦੀ ਛਿੱਤਰ ਪ੍ਰੇਡ

post-img

ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਬੈਗ ਚੋਰੀ ਕਰਨ ਤੇ ਲੋਕਾਂ ਕੀਤੀ ਜੰਮ ਕੇ ਦੋ ਔਰਤਾਂ ਦੀ ਛਿੱਤਰ ਪ੍ਰੇਡ ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਭੀੜ-ਭੜੱਕੇ ਵਾਲੇ ਲਾਲ ਬਾਜ਼ਾਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 2 ਔਰਤਾਂ ਨੂੰ ਬੈਗ ਚੋਰੀ ਕਰਨ ਦੇ ਦੋਸ਼ ਵਿਚ ਲੋਕਾਂ ਨੇ ਫੜ ਲਿਆ ਅਤੇ ਜੰਮ ਕੇ ਛਿੱਤਰ-ਪਰੇਡ ਕੀਤੀ। ਚੋਰੀ ਦੇ ਦੋਸ਼ ਵਿਚ ਫੜੀਆਂ ਔਰਤਾਂ ਨੇ ਮੁਆਫ਼ੀ ਮੰਗ ਕੇ ਜਾਨ ਛੁਡਾਈ। ਥਾਣਾ ਨੰਬਰ 2 ਅਧੀਨ ਪੈਂਦੇ ਲਾਲ ਬਾਜ਼ਾਰ ਵਿਚ ਕਪੂਰਥਲਾ ਨੇੜਿਓਂ ਜਲੰਧਰ ਖ਼ਰੀਦਦਾਰੀ ਕਰਨ ਆਈਆਂ ਔਰਤਾਂ ਦਾ ਭੀੜ ਵਿਚ 2 ਔਰਤਾਂ ਨੇ ਬੈਗ ਚੋਰੀ ਕਰ ਲਿਆ ਅਤੇ ਉਥੋਂ ਭੱਜ ਕੇ ਲਾਲ ਬਾਜ਼ਾਰ ਪਹੁੰਚੀਆਂ । ਉਨ੍ਹਾਂ ਦਾ ਪਿੱਛਾ ਕਰਦਿਆਂ ਬੈਗ ਲੱਭ ਰਹੀਆਂ ਪੀੜਤ ਔਰਤਾਂ ਨੇ ਉਕਤ ਚੋਰਨੀਆਂ ਨੂੰ ਬੈਗ ਲਿਜਾਂਦਿਆਂ ਦੇਖ ਲਿਆ ਅਤੇ ਰੌਲਾ ਪਾ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵਾਂ ਔਰਤਾਂ ਨੂੰ ਚੋਰੀ ਦੇ ਬੈਗ ਸਮੇਤ ਕਾਬੂ ਕਰ ਲਿਆ। ਚੋਰੀ ਬਾਰੇ ਪਤਾ ਲੱਗਦੇ ਹੀ ਪੂਰਾ ਬਾਜ਼ਾਰ ਇਕੱਠਾ ਹੋ ਗਿਆ। ਪੀੜਤ ਔਰਤਾਂ ਨੇ ਗੁੱਸੇ ਵਿਚ ਦੋਵਾਂ ਚੋਰਨੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਘਟਨਾ ਦਾ ਮੌਕੇ ’ਤੇ ਮੌਜੂਦ ਵਿਅਕਤੀ ਨੇ ਵੀਡੀਓ ਬਣਾ ਲਿਆ, ਜਿਹੜਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਵੀਡੀਓ ਵਿਚ ਦਿਸ ਰਿਹਾ ਹੈ ਕਿ ਕਿਵੇਂ ਬੈਗ ਚੋਰੀ ਹੋਣ ਤੋਂ ਬਾਅਦ ਪੀੜਤ ਔਰਤਾਂ ਉਕਤ ਚੋਰਨੀਆਂ ਦੀ ਕੁੱਟਮਾਰ ਕਰ ਰਹੀਆਂ ਹਨ ਪਰ ਉਕਤ ਔਰਤਾਂ ਖੁਦ ਨੂੰ ਨਿਰਦੋਸ਼ ਦੱਸਦਿਆਂ ਰੌਲਾ ਪਾਉਂਦੀਆਂ ਰਹੀਆਂ ਹਨ। ਉਕਤ ਮਾਮਲੇ ਵਿਚ ਇਲਾਕੇ ਦੀ ਪੁਲਸ ਨੇ ਦੱਸਿਆ ਕਿ ਥਾਣੇ ਵਿਚ ਕੋਈ ਸ਼ਿਕਾਇਤ ਨਹੀਂ ਆਈ ਪਰ ਸੋਸ਼ਲ ਮੀਡੀਆ ’ਤੇ ਵੀਡੀਓ ਖੂਬ ਚਰਚਾ ਬਟੋਰ ਰਹੀ ਹੈ।

Related Post