
ਬਲਾਕ ਭੁੱਨਰਹੇੜੀ ਦੇ ਪਿੰਡ ਬਿਸਨਗੜ ਵਿੱਚ ਪੰਚਾਇਤੀ ਵੋਟਾਂ ਦੌਰਾਨ ਪਿੰਡ ਵਾਲਿਆਂ ਨੇ ਨੋਟਾਂ ਨੂੰ 115 ਵੋਟਾਂ ਮਿਲੀਆਂ ਤੇ
- by Jasbeer Singh
- October 16, 2024

ਬਲਾਕ ਭੁੱਨਰਹੇੜੀ ਦੇ ਪਿੰਡ ਬਿਸਨਗੜ ਵਿੱਚ ਪੰਚਾਇਤੀ ਵੋਟਾਂ ਦੌਰਾਨ ਪਿੰਡ ਵਾਲਿਆਂ ਨੇ ਨੋਟਾਂ ਨੂੰ 115 ਵੋਟਾਂ ਮਿਲੀਆਂ ਤੇ ਸੱਤਾਧਾਰੀ ਸਰਪੰਚ ਨੂੰ 105 ਵੋਟਾਂ ਮਿਲੀਆਂ ਪਿੰਡ ਬਿਸਨਗੜ ਵਿਖੇ,ਨੋਟਾਂ ਨੇ ਸੱਤਾਧਾਰੀ ਸਰਪੰਚ ਨੂੰ 10 ਵੋਟਾਂ ਨਾਲ ਹਰਾਇਆ ਪਿੰਡ ਬਿਸਨਗੜ ਵਾਸੀਆਂ ਨੇ ਦੱਸ ਦਿੱਤਾ ਹੈ,ਕਿ ਸਰਕਾਰੀ ਜਬਰ ਦਾ ਜਵਾਬ ਨੋਟਾਂ ਨਾਲ ਵੀ ਦਿੱਤਾ ਜਾ ਸਕਦਾ ਹੈ....ਜਾਗਦੇ ਰਹੋ ਸਨੌਰ 16 ਅਕਤੂਬਰ () ਬਲਾਕ ਭੁੱਨਰਹੇੜੀ ਦੇ ਪਿੰਡ ਬਿਸਨਗੜ ਵਿਖੇ,ਪੰਚਾਇਤੀ ਚੌਣਾਂ ਦੌਰਾਨ ਨੋਟਾਂ ਨੂੰ 115 ਵੋਟਾਂ ਪਾਈਆਂ,ਅਤੇ ਸੱਤਾਧਾਰੀ ਸਰਪੰਚ ਮਨਦੀਪ ਕੌਰ ਨੂੰ 105 ਵੋਟਾਂ ਮਿਲੀਆਂ,ਇਸ ਵਿੱਚ ਨੋਟਾਂ ਨੇ ਸਰਪੰਚ ਨੂੰ 10 ਵੋਟਾਂ ਨਾਲ ਹਰਾ ਦਿੱਤਾ ਹੈ।ਪਿੰਡ ਬਿਸਨਗੜ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੱਸਿਆ ਕਿ ਹਲਕਾ ਸਨੌਰ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸਰਪੰਚੀ ਦੇ ਉਮੀਦਵਾਰ ਸੁਮਨਜੀਤ ਕੌਰ,ਸੁੰਦਰਜੀਤ ਕੌਰ,ਅਤੇ ਰਿੰਪੀ ਦੇ ਕਾਗਜ਼ ਰੱਦ ਕਰਵਾ ਦਿੱਤੇ ਸਨ।ਜਿਸ ਕਰਕੇ ਪਿੰਡ ਬਿਸਨਗੜ ਦੇ ਲੋਕਾਂ ਨੇ ਸਰਕਾਰੀ ਜਬਰ ਦਾ ਜਵਾਬ ਨੋਟਾਂ ਨਾਲ ਦਿੱਤਾ।ਜਾਗਦੇ ਰਹੋ ਗਰੁੱਪ ਦੇ 2 ਪੰਚ ਰਾਜਵੀਰ ਸਿੰਘ ਅਤੇ ਅਵਤਾਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ,ਤੇ ਸਖਤ ਮੁਕਾਬਲੇ ਦੌਰਾਨ ਰਵੀ ਸਿੰਘ ਨੇ ਸੱਤਾਧਾਰੀ ਪੰਚ ਕਮਲੇਸ਼ ਕੌਰ ਨੂੰ ਹਰਾਇਆ।ਪੰਜਾਬ ਵਿੱਚ ਪਹਿਲੀ ਵਾਰ ਨੋਟਾਂ ਨੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚਿਆ,ਜੋ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਸਬੂਤ ਹੈ।ਅਮਰਜੀਤ ਸਿੰਘ ਜਾਗਦੇ ਰਹੋ ਸਾਬਕਾ ਸਰਪੰਚ ਪਿੰਡ ਬਿਸਨਗੜ ਨੇ ਦੱਸਿਆ ਕਿ ਸਾਡੇ ਤਿੰਨ ਸਰਪੰਚਾ ਤੇ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜਾ ਦੱਸ ਕੇ ਝੂਠਾ ਦੋਸ ਲਗਾ ਕੇ ਕਾਗਜ਼ ਰੱਦ ਕਰਵਾ ਦਿੱਤੇ ਸਨ,ਜਦੋਂ ਕਿ ਸੁਮਨਜੀਤ ਕੌਰ,ਸੁੰਦਰਜੀਤ ਕੌਰ ਤੇ ਰਿੰਪੀ ਕੋਲ ਕੋਈ ਵੀ ਨਾਜਾਇਜ਼ ਕਬਜ਼ਾ ਨਹੀ ਹੈ।ਜਦੋਂ ਕਿ ਦੂਜੀ ਧਿਰ ਪੰਚੀ ਤੇ ਸਰਪੰਚੀ ਦੀ ਚੋਣ ਲੜਨ ਵਾਲੀ ਖਸਰਾ ਨੰਬਰ 119,120 ਪੂਰੀ ਦੀ ਪੂਰੀ 5 ਨੰਬਰ ਵਾਰਡ ਸਾਮਲਾਤ ਜਮੀਨ ਵਿੱਚ ਘਰ ਬਣਾ ਕੇ ਬੈਠੇ ਹਨ।ਜਿਸ ਦੀ ਨਿਸ਼ਾਨਦੇਹੀ ਤਿੰਨ ਕੰਨਗੋਆ ਦੇ ਪੈਨਲ ਨਾਲ 2013 ਵਿੱਚ ਕੀਤੀ ਗਈ ਸੀ।ਜਾਗਦੇ ਰਹੋ ਨੇ ਪੰਜਾਬ ਦੇ ਚੋਣ ਕਮਿਸ਼ਨ ਤੇ ਐੱਸ.ਡੀ.ਐੱਮ. ਪਟਿਆਲਾ ਨੂੰ ਅਪੀਲ ਕੀਤੀ ਹੈ,ਬਲਾਕ ਭੁੱਨਰਹੇੜੀ ਦੇ ਪਿੰਡ ਬਿਸਨਗੜ ਵਿਖੇ ਦੁਬਾਰਾ ਪੰਚਾਇਤੀ ਚੋਣ ਕਰਵਾਈ ਜਾਵੇ।ਇਸ ਮੌਕੇ ਮੌਜੂਦਾ ਪੰਚ ਰਾਜਵੀਰ ਸਿੰਘ,ਪੰਚ ਅਵਤਾਰ ਸਿੰਘ,ਪੰਚ ਰਵੀ ਸਿੰਘ,ਨੰਬਰਦਾਰ ਕਸਪਾਲ ਸਿੰਘ,ਜਸਵਿੰਦਰ ਸਿੰਘ,ਮਲਕੀਤ ਸਿੰਘ,ਰਾਜਾ ਸਿੰਘ,ਸੁੱਚਾ ਸਿੰਘ,ਬਲਜਿੰਦਰ ਕੌਰ,ਕਰਨ ਸਿੰਘ,ਚਰਨਜੀਤ ਸਿੰਘ,ਸੁੰਦਰਜੀਤ ਕੌਰ,ਸੁਮਨਜੀਤ ਕੌਰ,ਰਿੰਪੀ,ਮਾਤਾ ਕੌੜੀ ਕੌਰ ਅਤੇ ਇੰਦਰਜੀਤ ਕੌਰ ਹਾਜਰ ਸੀ।