
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹਸਨਪੁਰ,ਤੂੰਗਾ ਕਾਂਡ ਦੇ ਮਿਰਤਕਾਂ ਦਾ ਕੀਤਾ ਗਿਆ ਸੰਸਕਾਰ -ਮੈਬਰ ਪਾਰਲੀਮੈਟ ਡਾ: ਧਰਮਵੀਰ
- by Jasbeer Singh
- July 6, 2024

ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹਸਨਪੁਰ,ਤੂੰਗਾ ਕਾਂਡ ਦੇ ਮਿਰਤਕਾਂ ਦਾ ਕੀਤਾ ਗਿਆ ਸੰਸਕਾਰ -ਮੈਬਰ ਪਾਰਲੀਮੈਟ ਡਾ: ਧਰਮਵੀਰ ਗਾਂਧੀ ਦੇ ਪੀਏ ਲਲਿਤ ਸ਼ਰਮਾ ਅਤੇ ਅਵਤਾਰ ਨੰਨੜੇ ਨੇ ਹਸਪਤਾਲ ਪਹੁੰਚ ਕੇ ਪੀੜਤ ਪਰਿਵਾਰਾਂ ਤੇ ਜ਼ਖ਼ਮੀਆਂ ਦਾ ਜਾਣਿਆ ਹਾਲ ਹਰ ਮੱਦਦ ਦਾ ਦਿੱਤਾ ਭਰੋਸਾ ਨਾਭਾ, 6 ਜੁਲਾਈ () ਬੁੱਧਵਾਰ ਨੂੰ ਟਰੈਕਟਰ ਨਾਲ ਹਾਦਸੇ ਚ ਮਾਰੇ ਗਏ 2 ਮਨਰੇਗਾ ਮਜ਼ਦੂਰਾ ਦਾ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਨਾਭਾ ਵੱਲੋਂ ਲਿਖਤੀ ਭਰੋਸੇ ਤੇ ਪਿੰਡ ਤੂੰਗਾਂ ਤੇ ਹਿੰਮਤਪੁਰਾ ਵਿਖੇ ਕੀਤਾ ਸੰਸਕਾਰ ਗਿਆ। ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਲਈ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਬਣਾਈ ਐਕਸਨ ਕਮੇਟੀ ਦੀਆਂ ਸਾਰੀਆ ਮੰਗਾਂ ਨੂੰ ਲਿਖਤੀ ਸਰਕਾਰ ਤਕ ਭੇਜਣ ਅਤੇ ਮ੍ਰਿਤਕ ਮਜ਼ਦੂਰਾ ਨੂੰ ਬੁੱਧਵਾਰ ਤੱਕ ਐਕਸ-ਗਰੇਸੀਆ ਗਰਾਂਟ ਮਨਰੇਗਾ ਐਕਟ 2005 ਤਹਿਤ ਦਿੱਤਾ ਜਾਵੇਗਾ ਤੇ ਬਾਕੀ ਮੰਗਾਂ 'ਤੇ ਵੀ ਫੋਰੀ ਐਕਸਨ ਕਰਦਿਆਂ ਕਾਰਵਾਈ ਅਰੰਭ ਦਿੱਤੀ ਹੈ। ਜਿਸ ਦੀ ਕਾਪੀ ਪ੍ਰਸਾਸਨ ਵੱਲੋਂ ਐਕਸਨ ਕਮੇਟੀ ਨੂੰ ਸੌਂਪ ਦਿੱਤੀ ਹੈ। ਐਕਸਨ ਕਮੇਟੀ ਦੇ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਲਿਖਤੀ ਰਿਪੋਰਟ ਦੀ ਕਾਪੀ ਲੈਣ ਤੋਂ ਬਾਅਦ ਮ੍ਰਿਤਕ ਦੇਹ ਦੇ ਸੰਸਕਾਰ ਲਈ ਸਹਿਮਤੀ ਦਿੰਦੇ ਹੋਏ ਕਿਹਾ ਕਿ 10 ਦਿਨਾਂ ਅੰਦਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਮੁਆਵਜ਼ਾ ਅਤੇ ਨੌਕਰੀ ਤੋਂ ਇਲਾਵਾ ਜਖਮੀ ਮਜ਼ਦੂਰਾਂ ਨੂੰ ਉਕਤ ਮੁਆਵਜ਼ਾ ਨਾ ਦੇਕੇ ਸਰਕਾਰ ਮਜ਼ਦੂਰਾਂ ਨੂੰ ਦੁਬਾਰਾ ਸੰਘਰਸ਼ ਲਈ ਮਜਬੂਰ ਨਾ ਕਰੇ। ਜੇਕਰ ਪ੍ਰਸਾਸਨ ਆਪਣੇ ਲਿਖਤੀ ਵਾਅਦੇ ਤੋਂ ਮੁੱਕਰਿਆ ਤਾਂ ਮੁੜ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਐਸ.ਡੀ.ਐਮ ਨਾਭਾ, ਡਿਪਟੀ ਕਮਿਸ਼ਨਰ ਪਟਿਆਲਾ ਦੀ ਹੋਵੇਗੀ ਇਸ ਮੋਕੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦੇ ਦਫ਼ਤਰ ਇੰਚਾਰਜ ਨਰਿੰਦਰ ਸੰਧੂ ,ਪੀਏ ਲਲਿਤ ਸ਼ਰਮਾ ਅਤੇ ਸਾਬਕਾ ਸੂਬਾ ਸਕੱਤਰ ਕਾਂਗਰਸ ਅਵਤਾਰ ਸਿੰਘ ਨੰਨੜੇ ਵਲੋਂ ਹਸਪਤਾਲ ਵਿਖੇ ਪਾਹੁੰਚ ਕੇ ਮਿਰਤਕਾਂ ਅਤੇ ਹੋਰ ਦਾਖਲ ਜ਼ਖਮੀਆਂ ਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ।ਇਸ ਮੌਕੇ ਹਰਬੰਸ ਸਿੰਘ ਮੱਲੇਵਾਲ,ਗੁਰਚਰਨ ਸਿੰਘ,ਕੁਲਵੰਤ ਸਿੰਘ ਹਿਆਣਾ,ਕੁਲਵੰਤ ਸਿੰਘ ਨਾਭਾ, ਡੈਮੋਕਰੇਟਿਕ ਮਨਰੇਗਾ ਫਰੰਟ ਦੇ ਆਗੂ ਰਾਜ ਕੁਮਾਰ, ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਏਟਕ ਕਸ਼ਮੀਰ ਸਿੰਘ ਗੁਦਾਈਆ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਧਰਮਵੀਰ ਸਿੰਘ , ਆਈ ਡੀ ਪੀ ਦੇ ਆਗੂ ਗੁਰਮੀਤ ਸਿੰਘ ਥੂਹੀ,ਟਰੇਡ ਯੂਨੀਅਨ ਆਗੂ ਪੰਜਾਬ ਕ੍ਰਿਸ਼ਨ ਸਿੰਘ ਭੜੋ, ਕਿਰਤੀ ਮਜ਼ਦੂਰ ਸੰਘ ਕੁਲਵੰਤ ਸਰੋਏ,ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਸੁੱਚਾ ਸਿੰਘ ਕੌਲ, ਸੀਟੂ ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ,ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਦੇ ਰਾਮਧਨ ਰਾਮਗੜ੍ਹ,ਗੁਰਮੁਖ ਸਿੰਘ ਤੂੰਗਾਂ, ਪੰਜਾਬ ਇਸਤਰੀ ਸਭਾ ਦੇ ਬਲਜੀਤ ਕੌਰ ਗੁਦਾਇਆ,ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਧਿਆਨ ਸਿੰਘ ਹਰੀਗੜ੍ਹ ,ਕੁਲ ਹਿੰਦ ਸਭਾ ਦੇ ਆਗੂ ਗੁਰਮੀਤ ਸਿੰਘ ਛੱਜੁਭੱਟ ,ਟਰੇਡ ਯੂਨੀਅਨ ਕੌਂਸਲ ਨਾਭਾ ਸੋਹਣ ਸਿੰਘ ਸਿੱਧੂ ਸ਼ਾਮਿਲ ਰਹੇ
Related Post
Popular News
Hot Categories
Subscribe To Our Newsletter
No spam, notifications only about new products, updates.