ਏਅਰ ਇੰਡੀਆ ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕਰਦਿਆਂ ਦਿੱਲੀ ਤੋਂ ਅੰਤਰਰਾਸ਼ਟਰੀ ਰਵਾਨਗੀ
- by Jasbeer Singh
- September 7, 2024
ਏਅਰ ਇੰਡੀਆ ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕਰਦਿਆਂ ਦਿੱਲੀ ਤੋਂ ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਨਿਰਧਾਰਤ ਸਮੇਂ 75 ਮਿੰਟ ਪਹਿਲਾਂ ਬੰਦ ਹੋਣ ਦਾ ਸਮਾਂ ਕੀਤਾ ਤੈਅ ਨਵੀਂ ਦਿੱਲੀ : ਏਅਰ ਇੰਡੀਆ ਨੇ ਵਿਦੇਸ਼ ਜਾਣ ਵਾਲੇ ਆਪਣੇ ਯਾਤਰੀਆਂ ਲਈ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਜੇਕਰ ਤੁਸੀਂ ਅਗਲੇ ਕੁਝ ਦਿਨਾਂ ‘ਚ ਭਾਰਤ ਤੋਂ ਬਾਹਰ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਲੈਣ ਜਾ ਰਹੇ ਹੋ, ਤਾਂ ਇਹ ਅਹਿਮ ਖਬਰ ਸਿਰਫ ਤੁਹਾਡੇ ਲਈ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਨਵੀਂ ਐਡਵਾਈਜ਼ਰੀ ‘ਚ ਘਰੇਲੂ ਯਾਤਰੀਆਂ ਲਈ ਕੋਈ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਹੈ। ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਨਾਲ ਜੁੜੀ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਤੁਹਾਡੀ ਯਾਤਰਾ ਹੋਰ ਸੁਖਾਲੀ ਅਤੇ ਪਹੁੰਚਯੋਗ ਹੋਵੇਗੀ, ਪਰ ਇਹ ਜ਼ਰੂਰੀ ਹੈ ਕਿ ਲੋਕ ਸਮੇਂ ਅਨੁਸਾਰ ਜਲਦੀ ਏਅਰਪੋਰਟ ਪਹੁੰਚ ਜਾਣ।ਏਅਰ ਇੰਡੀਆ ਨੇ ਟਵਿੱਟਰ ਉਤੇ ਇਕ ਪੋਸਟ ਰਾਹੀਂ ਕਿਹਾ ਹੈ ਕਿ ਦਿੱਲੀ ਤੋਂ ਅੰਤਰਰਾਸ਼ਟਰੀ ਰਵਾਨਗੀ ਲਈ ਚੈੱਕ-ਇਨ ਕਾਊਂਟਰ ਹੁਣ ਤੁਹਾਡੇ ਨਿਰਧਾਰਤ ਸਮੇਂ ਤੋਂ 75 ਮਿੰਟ ਪਹਿਲਾਂ ਬੰਦ ਹੋ ਜਾਵੇਗਾ। ਇਸ ਪੋਸਟ ਦੇ ਅਨੁਸਾਰ, ਇਹ ਹੁਣ ਪਹਿਲਾਂ ਵਾਂਗ 60 ਮਿੰਟ ਪਹਿਲਾਂ ਬੰਦ ਨਹੀਂ ਹੋਵੇਗਾ। ਕੰਪਨੀ ਨੇ ਆਪਣੀ ਪੋਸਟ ‘ਚ ਕਿਹਾ ਹੈ ਕਿ ਅਜਿਹਾ ਹਰ ਕਿਸੇ ਲਈ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਅਨੁਭਵ ਲਈ ਕੀਤਾ ਗਿਆ ਹੈ। ਇਹ ਸਟਾਫ ਨੂੰ ਵਿਅਸਤ ਘੰਟਿਆਂ ਅਤੇ ਦਿਨਾਂ ਦੌਰਾਨ ਵੀ ਚੈੱਕ-ਇਨ ਸੰਬੰਧੀ ਪ੍ਰਕਿਰਿਆਵਾਂ ਅਤੇ ਸੁਰੱਖਿਆ ਕਲੀਅਰੈਂਸ ਲਈ ਪੂਰਾ ਸਮਾਂ ਪ੍ਰਦਾਨ ਕਰੇਗਾ। ਉਂਜ, ਏਅਰ ਇੰਡੀਆ ਨੇ ਹੁਣ ਯਾਤਰੀਆਂ ਲਈ ਆਪਣੀਆਂ ਉਡਾਣਾਂ ਵਿੱਚ ਵਾਈ-ਫਾਈ ਸ਼ੁਰੂ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਇਸ ਸਬੰਧ ‘ਚ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਲਦੀ ਹੀ ਯਾਤਰੀ ਏਅਰ ਇੰਡੀਆ ਦੀਆਂ ਉਡਾਣਾਂ ‘ਚ ਵਾਈ-ਫਾਈ ਦੀ ਵਰਤੋਂ ਕਰ ਸਕਣਗੇ। ਏਅਰ ਇੰਡੀਆ ਦਾ ਹਵਾਲਾ ਦਿੰਦੇ ਹੋਏ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੇ ਏ350-900 ਜਹਾਜ਼ਾਂ ਨਾਲ ਦਿੱਲੀ ਅਤੇ ਬ੍ਰਿਟੇਨ ਦੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
