
ਕਰੀਬ 01 ਕਰੋੜ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਅਜੀਤ ਨਗਰ ਦਾ ਟਿਊਬਵੈੱਲ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋ
- by Jasbeer Singh
- June 21, 2025

ਕਰੀਬ 01 ਕਰੋੜ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਅਜੀਤ ਨਗਰ ਦਾ ਟਿਊਬਵੈੱਲ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਲੋਕ ਅਰਪਿਤ *ਅਜੀਤ ਨਗਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਤੋਂ ਮਿਲੀ ਨਿਜਾਤ *ਪ੍ਰੋਜੈਕਟ ਤਹਿਤ ਵੱਖੋ-ਵੱਖ ਥਾਂ ਲਾਏ ਜਾਣੇ ਨੇ 03 ਹੋਰ ਟਿਊਬਵੈੱਲ ਸੰਗਰੂਰ, 21 ਜੂਨ ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਾਰਜ ਬੇਰੋਕ ਜਾਰੀ ਹਨ, ਜਿਨ੍ਹਾਂ ਦੀ ਲੜੀ ਤਹਿਤ ਕਰੀਬ 01 ਕਰੋੜ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਅਜੀਤ ਨਗਰ ਦਾ ਟਿਊਬਵੈੱਲ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਅਜੀਤ ਨਗਰ ਦਾ ਟਿਊਬਵੈੱਲ ਪੁਰਾਣਾ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਪੂਰੀ ਸਪਲਾਈ ਨਹੀਂ ਮਿਲ ਰਹੀ ਸੀ ਤੇ ਸ਼ਹਿਰ ਦੇ ਹੋਰ ਕਈ ਖੇਤਰਾਂ ਵਿੱਚ ਵੀ ਅਜਿਹੀ ਦਿੱਕਤ ਆ ਰਹੀ ਸੀ। ਇਸ ਦੇ ਮੱਦੇਨਜ਼ਰ 04 ਖੇਤਰਾਂ ਅਜੀਤ ਨਗਰ, ਰਣਬੀਰ ਕਾਲਜ, ਹਰੀਪੁਰਾ ਅਤੇ ਗੁਰੂ ਨਾਨਕ ਕਲੋਨੀ ਵਿਖੇ ਕਰੀਬ 01 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ 04 ਟਿਊਬਵੈੱਲ ਲਗਾਏ ਜਾਣੇ ਹਨ। ਇਹਨਾਂ ਵਿੱਚੋਂ ਅਜੀਤ ਨਗਰ ਦਾ ਟਿਊਬਵੈੱਲ ਲੋਕ ਅਰਪਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਖੇਤਰ ਦੇ ਲੋਕਾਂ ਦੀ ਮੰਗ ਪੂਰੀ ਹੋਈ ਹੈ। ਹਲਕਾ ਵਿਧਾਇਕ ਨੇ ਦੱਸਿਆ ਕਿ ਬਾਕੀ ਟਿਊਬਵੈਲਾਂ ਦਾ ਕੰਮ ਵੀ ਜਲਦ ਹੀ ਮੁਕੰਮਲ ਕਰ ਕੇ ਬਹੁਤ ਜਲਦ ਉਹਨਾਂ ਨੂੰ ਵੀ ਲੋਕ ਅਰਪਿਤ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ਉੱਤੇ ਰਾਹਤ ਮਿਲੇਗੀ। ਸ਼੍ਰੀਮਤੀ ਭਰਾਜ ਨੇ ਕਿਹਾ ਕਿ ਉਹ ਆਪਣੇ ਹਲਕੇ ਨੂੰ ਸੂਬੇ ਵਿੱਚੋਂ ਮੋਹਰੀ ਹਲਕਾ ਬਨਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਹਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ ਤੇ ਲੋਕਾਂ ਦੀਆਂ ਦਿਕਤਾਂ ਦੂਰ ਹੋ ਰਹੀਆਂ ਹਨ। ਸ਼੍ਰੀਮਤੀ ਭਰਾਜ ਨੇ ਕਿਹਾ ਕਿ ਸ਼ਹਿਰ ਦੀਆਂ ਜਿਹੜੀਆਂ ਵੀ ਦਿੱਕਤਾਂ ਤੇ ਮੰਗਾਂ ਹਨ, ਉਹਨਾਂ ਸਾਰੀਆਂ ਬਾਬਤ ਕਾਰਵਾਈ ਜਾਰੀ ਹੈ। ਸ਼ਹਿਰ ਦੀ ਹਰ ਇਕ ਮੁਸ਼ਕਲ ਨੂੰ ਹੱਲ ਕੀਤਾ ਜਾਵੇਗਾ ਤੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੰਗਾਂ ਦੀ ਪੂਰਤੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਲਲਿਤ ਮਿੱਤਲ ਐੱਸ.ਡੀ.ਓ. ਜਲ ਸਪਲਾਈ ਸਮੇਤ ਵੱਖੋ-ਵੱਖ ਅਹੁਦੇਦਾਰ, ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਅਜੀਤ ਨਗਰ ਦੇ ਵਸਨੀਕ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.