
ਅਕਾਲੀ ਦਲ ਵਾਰਿਸ਼ ਪੰਜਾਬ ਦੇ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੈਮੋਰੰਡਮ
- by Jasbeer Singh
- May 27, 2025

ਅਕਾਲੀ ਦਲ ਵਾਰਿਸ਼ ਪੰਜਾਬ ਦੇ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੈਮੋਰੰਡਮ ਭਾਈ ਅਮ੍ਰਿੰਤਪਾਲ ਸਿੰਘ ਤੇ ਨਜਾਇਜ਼ ਤੋਰ ਤੀਸਰੀ ਵਾਰੀ ਐਨ. ਐਸ. ਏ. ਲਗਾਉਣ ਦੀ ਨਿਖੇਧੀ ਪਟਿਆਲਾ, 27 ਮਈ : ਅੱਜ ਇਥੇ ਅਕਾਲੀ ਦਲ ਵਾਰਿਸ਼ ਪੰਜਾਬ ਦੇ ਜਿਲ੍ਹਾਂ ਪਟਿਆਲਾ ਦੇ ਆਗੁਆਂ ਤੇ ਵਰਕਰਾਂ ਨੇ ਇੱਕਠੇ ਹੋ ਕੇ ਜ਼ਸਵਿੰਦਰ ਸਿੰਘ ਡਰੋਲੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮਾਰਚ ਕੀਤਾ।ਮਾਰਚ ਵਿੱਚ ਨੋਜਵਾਨਾ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਵਾਰਸ਼ਿ ਪੰਜਾਬ ਵੱਲੋ ਜਾਰੀ ਕੀਤੇ ਬਿਆਨ ਵਿੱਚ ਦੱਸਿਆਂ ਗਿਆ ਕਿ ਇਹ ਮਾਰਚ ਮੈਬਰ ਪਾਰਲੀਮੇਂਟ ਭਾਈ ਅਮ੍ਰਿੰਤਪਾਲ ਸਿੰਘ ਉਤੇ ਤੀਜੀ ਵਾਰ ਨਜਾਇਜ਼ ਵਧਾਏ ਐਨHਐਸHਏ,ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬੀਆਂ ਅਤੇ ਪੰਥ ਦੀ ਅਵਾਜ ਨੂੰ ਦਬਾਉਣ ਦੇ ਵਿਰੋਧ ਵਿੱਚ ਕੀਤੇ ਗਏ। ਆਗੂਆਂ ਅਤੇ ਵਰਕਰਾਂ ਨੇ ਕੇਸ਼ਰੀ ਨਿਸ਼ਾਨ ਸਹਿਬ ਅਤੇ ਭਾਈ ਅਮ੍ਰਿੰਤਪਾਲ ਸਿੰਘ ਦੀਆਂ ਤਸਵੀਰਾਂ ਵਾਲੇ ਪੋਸਟਰ ਲੈ ਮਾਰਚ ਵਿੱਚ ਸਾਮਲ ਹੋਏ।ਪਾਰਟੀ ਆਗੁਆਂ ਨੇ ਦੱਸਿਆਂ ਕਿ ਭਾਈ ਸਾਹਿਬ ਚੋਣ ਜਿੱਤ ਕੇ ਪਾਰਲੀਮੈਟ ਵਿੰਚ ਪਹੁੰਚੇ ਹਨ,ਉਨ੍ਹਾਂ ਉਤੇ ਲਗਾਤਾਰ ਐਨHਐਸHਏH ਦਾ ਵਾਧਾ ਕਰਨਾ ਸਿਰਫ ਅਤੇ ਸਿਰਫ ਪੰਜਾਬ ਦੀ ਅਵਾਜ਼ ਨੂੰ ਦਬਾਉਣ ਦੇ ਨਾਲ ਨਾਲ ਲੋਕਤੰਤਰ ਦੀ ਹੱਤਿਆ ਹੈ।ਉਨਾ ਕਿਹਾ ਕਿ ਮੁੱਖ ਮੰਤਰੀ ਵੱਲੋ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਨ੍ਰਾਂ ਦੇ ਸਾਥੀਆਂ ਦੀ ਰਿਹਾਈ ਨੂੰ ਹਾਲਾਤ ਵਿਗਾੜ੍ਹਨ ਵਾਲਾ ਕਦਮ ਦੱਸਣਾ ਹਕੀਕ਼਼ਤ ਤੋ ਪਰੇ ਹੈ।ਮਾਰਚ ਤੋ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਜਿਲਾਂ ਪਟਿਆਲਾ ਦੀ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਦਿੱਤਾ ਗਿਆ ।ਇਸ ਮੋਕੇ ਜਥੇਬੰਦੀ ਦੇ ਸੀਨੀਅਰ ਆਗੂ ਗੁਰਮੋਹਨ ਸਿੰਘ ਮੰਡੋਲੀ,ਗੁਰਜੀਤ ਸਿੰਘ ਜ਼ੋਗੀਪੁਰ,ਸ਼ਰਨਜੀਤ ਸਿੰਘ ਜ਼ੋਗੀਪੁਰ,ਪ੍ਰੋਂ ਸਤਨਾਮ ਕੋਰ,ਗੁ੍ਰਰਪ੍ਰੀਤ ਸਿੰੰਘ ਬਾਰਨ, ਵਰਿੰਦਰ ਸਿੰਘ ਖਾਲਸਾ,ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ,ਬੀਬੀ ਰਾਜਵੰਤ ਕੋਰ ਘੜਾਮ,ਜਗਰੂਪ ਕੋਰ ਬਾਰਨ,ਫੈਡਰੇਸ਼ਨ ਆਗੂ ਇੰਦਰਜੀਤ ਸਿੰਘ ਰੀਠਖੇੜੀ,ਮੁਲਾਜਮ ਆਗੂ ਮਨਜੀਤ ਸਿੰਘ ਚਾਹਲ,ਭੁਪਿੰਦਰ ਸਿੰਘ ਮਸੀਗਣ,ਗੁਰਪ੍ਰੀਤ ਸਿੰਘ ਤੁੜ,ਹਰਪ੍ਰੀਤ ਸਿੰਘ ਹਰਦਾਸਪੁਰ,ਬਲਦੇਵ ਸਿੰੰਘ ਖਲੀਫੇਵਾਲ,ਮਨਜੀਤ ਸਿੰਘ ਫਗਣ ਮਾਜਰਾ,ਅਰਫ ਬਾਜਵਾ,ਸਰਬਜੀਤ ਸਿੰਘ ਘੜਾਮ,ਹਰਪਾਲ ਸਿੰਘ ਸਰਾਜਪੁਰ,ਯਾਦਵਿੰਦਰ ਸਿੰਘ ਬਕਰਾਹਾ,ਤੇਜਿੰਦਰ ਸਿੰਘ ਖਾਲਸਾ,ਮਨਜੀਤ ਸਿੰਘ ਸਨੋਰ,ਰਣ ਸਿੰਘ ਲੰਗ,ਗੁਰਸ਼ਰਨ ਸਿੰਘ ਥੁਹੀ,ਮੋਦਨ ਸਿੰਘ,ਗੋਬਿੰਦਪ੍ਰੀਤ ਸਿੰਘ ਸਧਾਰਣਪੁਰ ਅਤੇ ਭੀਮ ਸਿੰਘ ਲੰਗ ਆਦਿ ਹਾਜਰ ਸਨ।