
ਵਿਧਾਇਕ ਪਠਾਣਮਾਜਰਾ ਵੱਲੋਂ ਸਾਰੇ ਕੰਮਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਨ ਦੇ ਆਦੇਸ਼
- by Jasbeer Singh
- May 27, 2025

ਵਿਧਾਇਕ ਪਠਾਣਮਾਜਰਾ ਵੱਲੋਂ ਸਾਰੇ ਕੰਮਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਨ ਦੇ ਆਦੇਸ਼ ਹਲਕਾ ਸਨੌਰ ਦੇ ਲੋਕਾਂ ਦੀ ਸਮਸਿਆਵਾਂ ਨੂੰ ਹੱਲ ਕਰਨਾ ਮੇਰੀ ਵੱਡੀ ਜੁੰਮੇਵਾਰੀ: ਵਿਧਾਇਕ ਪਠਾਣਮਾਜਰਾ ਸਨੌਰ 27 ਮਈ : ਹਲਕਾ ਸਨੌਰ ਵਿੱਚ ਖੇਡ ਸਟੇਡੀਅਮ, ਪਾਰਕ, ਛੱਪੜ,ਯਾਦਗਾਰ ਗੇਟ ਅਤੇ ਹੋਰ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਨੂੰ ਲੈਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵਲੋਂ ਬਲਾਕ ਭੁਨਰਹੇੜੀ ਅਤੇ ਸਨੌਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਸਮੇਤ ਦੋਵੇਂ ਬਲਾਕਾਂ ਦੇ ਪੰਚਾਂ ਸਰਪੰਚਾਂ ਦੀ ਮੌਜੂਦਗੀ ਵਿੱਚ ਮੀਟਿੰਗ ਕਰਕੇ ਸਾਰੇ ਕੰਮਾਂ ਨੂੰ ਜੰਗੀ ਪੱਧਰ ਤੇ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਅੱਠ ਕਰੋੜ ਰੁਪਏ ਦੇ ਲੱਗਭਗ ਦੀ ਲਾਗਤ ਨਾਲ ਦੁਧਨਸਾਦਾਂ ਵਿਖੇ ਨਵੀਂ ਬਣੀ ਤਹਿਸੀਲ ਦੀ ਇਮਾਰਤ ਦਾ ਉਦਘਾਟਨ ਇੱਕ ਜੂਨ ਨੂੰ ਕਰਨਗੇ । ਉਨਾਂ ਕਿਹਾ ਕਿ ਇਸ ਸਮਾਗ਼ਮ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਸ਼ਾਮਿਲ ਹੋਵੇਗਾ। ਇਸ ਮੌਕੇ ਸੰਦੀਪ ਸਿੰਘ ਬੀ ਡੀ ਪੀ ਓ ਭੁਨਰਹੇੜੀ , ਮਨਦੀਪ ਸਿੰਘ ਬੀ ਡੀ ਪੀ ਓ ਸਨੌਰ ਅਤੇ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਮੌਜੂਦ ਸੀ।ਵਿਧਾਇਕ ਪਠਾਣਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡ ਦੇ ਛੱਪੜ ਦਾ ਸਾਫ ਸਫਾਈ ਅਤੇ ਖੇਡ ਮੈਦਾਨਾਂ ਵੱਲ ਪਹਿਲਾ ਦੇ ਅਧਾਰ ਤੇ ਨਿਰਮਾਣ ਕਰਵਾਇਆ ਜਾਵੇ। ਮਨਰੇਗਾ ਸਕੀਮ ਤਹਿਤ ਪਿੰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਚਲਾਉਣ ਲਈ ਆਨਾ ਕਾਨੀ ਬਰਦਾਸ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਹਲਕਾ ਸਨੌਰ ਦੇ ਲੋਕਾਂ ਦੀ ਸਮਸਿਆਵਾਂ ਨੂੰ ਹੱਲ ਕਰਨਾ ਮੇਰੀ ਵੱਡੀ ਜੁੰਮੇਵਾਰੀ ਹੈ। ਆਪਣੇ ਫਰਜ਼ ਨਿਭਾਉਣ ਲਈ ਮੇਰੇ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਦੇ 55 ਪਿੰਡਾਂ ਅੰਦਰ ਨਵੇਂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 15ਦੇ ਕ਼ਰੀਬ ਸਟੇਡੀਅਮਾਂ ਨੂੰ ਅਪਡੇਟ ਕਰਕੇ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਨੌਰ ਬਲਾਕ ਅੰਦਰ 46 ਨਵੇਂ ਖੇਡ ਮੈਦਾਨ ਤਿਆਰ ਕਰਨ ਦਾ ਕੰਮ ਚੰਦ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਮਰਦਾਂ ਹੇੜੀ ਵਿਖੇ ਪੰਜ ਸਾਲ ਪਹਿਲਾਂ ਦੇਸ਼ ਦੀ ਸੇਵਾ ਕਰਦੇ ਸ਼ਹੀਦ ਹੋਏ ਨੌਜਵਾਨ ਦੀ ਯਾਦ ਵਿੱਚ ਯਾਦਗਾਰ ਗੇਟ ਬਣਾਇਆ ਜਾਵੇਗਾ।ਪੁਰਾਣੇ ਸਟੇਡੀਅਮ ਨੂੰ ਵੀ ਅਪਡੇਟ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਐਕਸੀਅਨ ਪੰਚਾਇਤੀ ਰਾਜ ਦੁਆਰਾ ਕਰਵਾਏ ਜਾ ਰਹੇ ਕਾਰਜਾਂ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਇਸ ਮੀਟਿੰਗ ਮੌਕੇ ਦੋਵੇਂ ਬਲਾਕਾਂ ਦੇ ਪੰਚ ਸਰਪੰਚ ਅਤੇ ਅਹੁਦੇਦਾਰ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.