post

Jasbeer Singh

(Chief Editor)

Patiala News

ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ : ਜਥੇਦਾਰ ਲੰਗ

post-img

ਅਕਾਲੀ ਧੜਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ : ਜਥੇਦਾਰ ਲੰਗ -ਟਕਸਾਲੀ ਅਕਾਲੀ ਨੇਤਾਵਾਂ ਨੇ ਕੀਤੀ ਸਮੁਚੇ ਧੜਿਆਂ ਨੂੰ ਅਪੀਲ ਪਟਿਆਲਾ : ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਵਿਚਕਾਰ ਮਚੀ ਆਪਸੀ ਲੜਾਈ ਦਾ ਸੇਕ ਹੁਣ ਸਮੁਚੇ ਨੇਤਾਵਾਂ ਤੱਕ ਜਾ ਪੁੱਜਾ ਹੈ । ਅੱਜ ਇੱਥੇ ਟਕਸਾਲੀ ਅਕਾਲੀ ਨੇਤਾ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਲੰਗ, ਜਥੇਦਾਰ ਹਰਫੂਲ ਸਿੰਘ ਭੰਗੂ ਮੈਂਬਰ ਕੋਰ ਕਮੇਟੀ, ਕਰਨੈਲ ਸਿੰਘ ਆਲੋਵਾਲ ਸੀਨੀਅਰ ਅਕਾਲੀ ਨੇਤਾ ਨੇ ਸਮੁਚੇ ਅਕਾਲੀ ਧੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕ ਝੰਡੇ ਹੇਠ ਇਕਠੇ ਹੋਣ ਤਾਂ ਜੋ ਪੰਥ ਅਤੇ ਪੰਜਾਬ ਦੀ ਸਹੀ ਢੰਗ ਨਾਲ ਸੇਵਾ ਕੀਤੀ ਜਾ ਸਕੇ । ਜਥੇਦਾਰ ਹਰਬੰਸ ਸਿੰਘ ਲੰਗ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਪਿਛਲੇ ਦਿਨਾਂ ਵਿਚ ਜੋ ਘਟਨਾ ਕ੍ਰਮ ਹੋਏ ਹਨ, ਉਨਾ ਨਾਲ ਸਿੱਖ ਹਿਰਦੇ ਪੂਰੀ ਤਰ੍ਹਾ ਵਲੂੰਧਰੇ ਗਏ ਹਨ ਅਤੇ ਟਕਸਾਲੀ ਅਕਾਲੀ ਨੇਤਾਵਾਂ ਨੂੰਬੇਹਦ ਅਫਸੋਸ ਹੈ । ਨੇਤਾਵਾਂ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਜਥੇਦਾਰਾਂ ਨੂੰ ਹਿਸ ਤਰ੍ਹਾ ਉਤਾਰਨਾ ਨਹੀ ਸੀ ਚਾਹੀਦਾ ਅਤੇ ਏਕਤਾ ਦੇ ਰਾਹ 'ਤੇ ਚਲਕੇ ਹੱਲ ਕੱਢਣਾ ਚਾਹੀਦਾ ਸੀ । ਅਕਾਲੀ ਨੇਤਾਵਾਂ ਨੇ ਆਖਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਰੀ ਜਿੰਦਗੀ ਪੰਥ ਵਸੇ ਮੈਂ ਉਜੜਾ ਦਾ ਸੰਦੇਸ਼ ਦਿੰਤਾ ਤੇ ਉਹ ਆਪ ਇਸ ਉਪਰ ਖਰੇ ਵੀ ਉਤਰੇ। ਉਨਾ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਜਥੇਦਾਰ ਟੌਹੜਾ ਵਾਂਗ ਆਪਾ ਨੂੰ ਤਿਆਗ ਕੇ ਕੁਰਬਾਨੀਆਂ ਦੇ ਕੇ ਇਕਠੇ ਹੋਣ ਦੀ ਗੱਲ ਕਰੇ ਤਾਂ ਜੋ ਪੰਜਾਬ ਦਾ ਅਕਾਲੀ ਵਰਕਰਾਂ ਦਾ, ਅਕਾਲੀ ਦਲ ਦਾ ਭਲਾ ਹੋ ਸਕੇ। ਇਸ ਮੌਕੇ ਪ੍ਰਤਾਪ ਸਿੰਘ ਗਜੂਮਾਜਰਾ, ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਚਲੈਲਾ, ਸਤਨਾਮ ਸਿੰਘ ਲਚਕਾਨੀ ਤੇ ਹੋਰ ਵੀ ਨੇਤਾ ਹਾਜਰ ਸਨ ।

Related Post