ਅਖਿਲ ਭਾਰਤੀਯ ਬ੍ਰਾਹਮਣ ਮਹਾ ਸਭਾ ਨੇ ਮਨਾਈ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰ
- by Jasbeer Singh
- December 26, 2024
ਅਖਿਲ ਭਾਰਤੀਯ ਬ੍ਰਾਹਮਣ ਮਹਾ ਸਭਾ ਨੇ ਮਨਾਈ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਪਟਿਆਲਾ : ਅਖਿਲ ਭਾਰਤੀਯ ਬ੍ਰਾਹਮਣ ਮਹਾਂ ਸਭਾ ਬ੍ਰਾਹਮਣ ਸਭਾ ਪੰਜਾਬ ਦੇ ਵਲੋਂ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਸਭਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਵਿੱਚ ਯੋਗ ਆਸਨ ਤ੍ਰਿਪੜੀ ਪਟਿਆਲਾ ਵਿੱਚ ਮਨਾਇਆ ਗਿਆ । ਰਾਜੇਸ਼ ਸ਼ਰਮਾ ਅਤੇ ਮਹਿਲਾ ਪ੍ਰਧਾਨ ਸ੍ਰੀਮਤੀ ਸੁਨੀਲ ਕੁਮਾਰੀ ਨੀਲੂ ਜੀ ਨੇ ਮਦਨ ਮੋਹਨ ਮਾਲਵੀਰ ਜੀ ਦੇ ਜੀਵਨ ਅਤੇ ਕੇਂਦਰ ਤੋਂ ਆ ਰਹੀ ਬੱਚਿਆਂ ਦੀ ਲਈ ਸੁਵਿਧਾ ਬਾਰੇ ਜਾਣਕਾਰੀ ਦਿੱਤੀ । ਰਜਿੰਦਰ ਸ਼ਰਮਾ ਨੇ ਸਭਾ ਦੇ ਵਲੋਂ ਚਲ ਰਹੇ ਸ੍ਰੀ ਸੁਦਰਕਾਂਡ ਨੂੰ ਵਧਾਉਣ ਅਤੇ ਸਹਿਯੋਗ ਕਰਨ ਲਈ ਕਿਹਾ। ਰਾਜਿੰਦਰ ਸ਼ਰਮਾ ਨੇ ਸ੍ਰੀ ਮਦਨ ਮੋਹਨ ਮਾਲਵੀਰ ਜੀ ਨੇ ਜੀਵਨ ਅਤੇ ਉਹਨਾਂ ਦੇ ਦਿੱਤੇ ਵਿਚਾਰਾ ਤੇ ਚਲਣ ਲਈ ਕਿਹਾ । ਸਭਾ ਦੇ ਵਲੋਂ ਜਰੂਰਤਮੰਦ ਬੱਚਿਆਂ ਨੂੰ ਕਾਪੀਆਂ ਸਟੇਸ਼ਨੀ ਦਿੱਤੀ ਗਈ ਅਤੇ ਸ੍ਰੀਮਤੀ ਰੀਤ ਸ਼ਰਮਾ ਨੇ ਆਏ ਹੋਏ ਬੱਚਿਆਂ ਨੂੰ ਸ੍ਰੀ ਹਨੁਮਾਨ ਚਾਲੀਸਾ ਦਿੱਤਾ । ਇਸ ਸਮਾਰੋਹ ਵਿੱਚ ਰਾਕੇਸ਼ ਸ਼ਰਮਾ ਮਹਿਲਾ ਪ੍ਰਧਾਨ ਸ੍ਰੀਮਤੀ ਸੁਨੀਲ ਨੀਲੂ ਜੀ ਪੰਜਾਬ ਪ੍ਰਧਾਨ ਲਾਲ ਗੌਡ, ਰਾਵਦਿਸ਼ ਸ਼ਰਮਾ, ਸਤਪਾਲ ਮਾਹਰਾਜ, ਸਾਧੂਰਾਮ, ਜ਼ਸਵਿੰਦਰ ਲੰਗ, ਧਰਮਿੰਦਰ ਰੌਂਗਲਾ, ਅਮਨਦੀਪ ਸ਼ਰਮਾ ਰੌਂਗਲਾ, ਭੁਪਿੰਦਰ ਸਿੰਘ ਪ੍ਰਤਾਪ ਨਗਰ, ਰਘੁਵੀਰ ਸ਼ਰਮਾ, ਰੀਤੂ ਸ਼ਰਮਾ, ਦੀਪਕ ਸ਼ਰਮਾ ਅਮਨ ਵਿਹਾਰ, ਮਾਤਾ ਬਿਮਲੇਸ਼ ਸ਼ਰਮਾ, ਵਾਸੂਦੇਵ ਜ਼ੋਸ਼ੀ, ਰਜਿੰਦਰ ਸ਼ਰਮਾ ਸ਼ਾਮਲ ਹੋਏ ।
