post

Jasbeer Singh

(Chief Editor)

National

ਅਲ ਫਲਾਹ ਗਰੁੱਪ ਦਾ ਚੇਅਰਮੈਨ ਸਿੱਦੀਕੀ ਮੁੜ ਗ੍ਰਿਫ਼ਤਾਰ

post-img

ਅਲ ਫਲਾਹ ਗਰੁੱਪ ਦਾ ਚੇਅਰਮੈਨ ਸਿੱਦੀਕੀ ਮੁੜ ਗ੍ਰਿਫ਼ਤਾਰ ਨਵੀਂ ਦਿੱਲੀ, 28 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਗ੍ਰਿ਼ਫਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕਿਸ ਮਾਮਲੇ ਵਿਚ ਕੀਤਾ ਗਿਆ ਹੈ ਈ. ਡੀ. ਨੇ ਗ੍ਰਿਫ਼ਤਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਕਿ ਉਸ ਨੇ ਦਿੱਲੀ ਵਿਚ 45 ਕਰੋੜ ਰੁਪਏ ਦੀ ਜ਼ਮੀਨ ਧੋਖਾਦੇਹੀ ਕਰ ਕੇ ਖਰੀਦਣ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਨਵੇਂ ਮਾਮਲੇ ਵਿਚ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ (61) ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ । ਪਹਿਲਾਂ ਵੀ ਕੀਤਾ ਗਿਆ ਸੀ ਈ. ਡੀ. ਵਲੋਂ ਗ੍ਰਿਫ਼ਤਾਰ ਸਿੱਦੀਕੀ ਨੂੰ ਪਹਿਲੀ ਵਾਰ ਨਵੰਬਰ 2025 ਵਿਚ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਦੇ ਇਕ ਵੱਖਰੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜੋ ਉਸ ਦੇ ਵਿੱਦਿਅ਼ਕ ਸੰਸਥਾਵਾਂ ਦੀ ਮਾਨਤਾ ਤੇ ਪ੍ਰਮਾਣਿਕਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਕੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਕਰਨ ਨਾਲ ਜੁੜਿਆ ਹੋਇਆ ਹੈ । ਫਰੀਦਾਬਾਦ (ਹਰਿਆਣਾ) ਸਥਿਤ ਇਹ ਯੂਨੀਵਰਸਿਟੀ 10 ਨਵੰਬਰ, 2025 ਨੂੰ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਨਾਲ ਜੁੜੇ ਇਕ `ਸਫੈਦਪੋਸ਼` ਅੱਤਵਾਦੀ ਮਾਡਿਊਲ ਦੀ ਜਾਂਚ ਦੌਰਾਨ ਸ਼ੱਕ ਦੇ ਘੇਰੇ ਵਿਚ ਆਈ ਸੀ । ਇਸ ਧਮਾਕੇ ਵਿਚ 15 ਵਿਅਕਤੀਆਂ ਦੀ ਮੌਤ ਹੋ ਗਈ ਸੀ ।

Related Post

Instagram