post

Jasbeer Singh

(Chief Editor)

Patiala News

ਆਲ ਫਰੈਂਡਜ਼ ਗਰੁੱਪ ਬਾਰਾਦਰੀ ਗਾਰਡਨ ਨੇ ਕੌਮੀ ਤਿਉਹਾਰ ਹੋਲੀ ਮਨਾਈ

post-img

ਆਲ ਫਰੈਂਡਜ਼ ਗਰੁੱਪ ਬਾਰਾਦਰੀ ਗਾਰਡਨ ਨੇ ਕੌਮੀ ਤਿਉਹਾਰ ਹੋਲੀ ਮਨਾਈ ਪਟਿਆਲਾ : ਬਾਰਾਦਰੀ ਗਾਰਡਨਜ਼ ਵਿੱਚ ਸਾਰੇ ਸੈਰ ਪ੍ਰੇਮੀ 21 ਗਰੁੱਪਾਂ ਨੇ ਸਾਂਝੀਵਾਲਤਾ ਦਾ ਪ੍ਰਤੀਕ ਕੌਮੀ ਹੋਲੀ ਤਿਉਹਾਰ ਸਦਭਾਵਨਾ ਸਤਿਕਾਰ ਪਿਆਰ, ਆਨੰਦ ਅਤੇ ਸਾਂਝੀਵਾਲਤਾ ਦਾ ਸਨੇਹਾ ਲੈ ਕੇ ਆਉਂਦਾ ਹੈ ਅਤੇ ਗੁਣਕਾਰੀ ਜੀਵਨ ਜਾਂਚ ਸ਼ੈਲੀ ਸਾਨੂੰ ਸਿਖਾਉਂਦਾ ਹੈ । ਸਾਡੇ ਅੰਦਰ ਛੁਪੇ ਇਨਸਾਨੀਅਤ ਰੰਗ, ਅਧਿਆਤਮਿਕਤਾ ਅਤੇ ਚਿੰਤਾਵਾਂ ਨੂੰ ਦੂਰ ਕਰ ਹਾਸੇ—ਖੇੜੇ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਹ ਤਿਉਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਹੈ । ਭਗਤਪ੍ਰਹਿਲਾਦ ਨੂੰ ਉਸਦੀ ਭੈਣ ਹੋਲਿਕਾ ਗੋਦ ਵਿੱਚ ਲੈ ਕੇ ਅੱਗ ਵਿੱਚ ਆਪਣੇ ਪਿਤਾ ਹਰਨਾਕਸ਼ ਦੇ ਕਹਿਣ ਤੇ ਬੈਠ ਗਈ । ਕਿਉਂਕਿ ਹੋਲੀਕਾ ਨੂੰ ਅੱਗ ਵਿੱਚ ਨਾ ਸੜਨ ਦਾ ਵਰ ਸੀ । ਹਰਨਾਕਸ਼ ਪ੍ਰਹਿਲਾਦ ਦੀ ਭਗਤੀ ਤੋਂ ਨਾਖੁਸ਼ ਸੀ । ਅੱਗ ਦੀਆਂ ਲਪਟਾਂ ਵਿੱਚ ਹੋਲਿਕਾ ਜਲ ਗਈ ਪਰ ਪ੍ਰਹਿਲਾਦ ਭਗਵਾਨ ਨਾਰਾਇਣ ਦਾ ਭਗਤ ਹੋਣ ਕਾਰਨ ਬਚ ਗਿਆ । ਇਹ ਬੁਰਾਈ ਤੇ ਚੰਗਿਆਈ ਤੇ ਜਿੱਤ ਸੀ । ਸੋ ਸੈਰ ਪ੍ਰੇਮੀਆਂ ਦੀ ਬੇਨਤੀ ਤੇ ਅੱਜ ਦੇ ਉਚੇਚੇ ਤੌਰ ਤੇ ਹਰਪ੍ਰੀਤ ਸਿੰਘ ਪੀ. ਟੀ. ਸੀ. ਨਿਊਜ਼ ਵੀ ਸ਼ਾਮਿਲ ਹੋਏ । ਮੁੱਖ ਮਹਿਮਾਨ ਤੌਰ ਤੇ ਡਾ. ਕ੍ਰਾਂਤੀ ਗਰਗ ਐਸੋਸੀਏਟ ਪ੍ਰੋਫੈਸਰ ਟੀ.ਬੀ. ਹਸਪਤਾਲ ਸ਼ਾਮਿਲ ਹੋਏ । ਉਹਨਾਂ ਨੇ ਹੋਲੀ ਤਿਉਹਾਰ ਮਨਾਉਣਾ ਸਦਭਾਵਨਾ, ਏਕਤਾ, ਪਿਆਰ ਦਾ ਪ੍ਰਤੀਕ ਦੱਸਿਆ ਅਤੇ ਆਏ ਸਾਲ ਮਨਾਉਣ ਲਈ ਵੀ ਪ੍ਰੇਰਿਤ ਕੀਤਾ । ਇਹ ਤਿਉਹਾਰ ਫੁੱਲ ਪੱਤੀਆਂ ਹਰਬਲ ਰੰਗ ਨਾਲ ਮਨਾਇਆ ਗਿਆ। ਡਾ. ਕ੍ਰਾਂਤੀ ਗਰਗ ਨੇ ਫਿਟਨੈਸ ਲਵਰਜ ਗਰੁੱਪ ਰਾਜਿੰਦਰ ਅੱਜੀ ਵੱਲੋਂ ਲਿਆਦੇ ਗਏ ਕੇਕ ਨੂੰ ਕੱਟਿਆ ਅਤੇ ਚਾਰੇ ਪਾਸੇ ਤਾਲੀਆ ਦੀ ਗੂਜ਼ ਵਿੱਚ ਹਾਸੇ ਖਿਲਰ ਗਏ। ਇਸ ਉਪਰੰਤ ਤਾ ਕ੍ਰਾਂਤੀ ਗਰਗ ਮੁੱਖ ਮਹਿਮਾਨ ਨੂੰ ਫਿਟਨੈਸ ਕਲੱਬ ਪਟਿਆਲਾ ਹੈਪੀ ਵਰਮਾ ਦੇ ਗਰੁੱਪ ਵੱਲੋਂ ਉਹਨਾਂ ਦਾ ਨਿਘਾ ਸਵਾਗਤ ਗੁਲਾਬ ਫੁੱਲਾਂ ਦਾ ਬੁਕਾ ਦੇ ਕੇ ਸਨਮਾਨਿਤ ਕੀਤਾ ਗਿਆ । ਤਾਲੀਆ ਦੀ ਗੂੰਜ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ । ਹੈਲਥ ਅਵੇਅਰਨੈਸ ਸੁਸਾਇਟੀ ਰਜਿ: ਦੇ ਪ੍ਰਧਾਨ ਜ਼ਸਵੰਤ ਸਿੰਘ ਕੌਲੀ ਨੇ ਸਾਰੇ ਗਰੁੱਪਾਂ ਨੂੰ ਇਕਤਰ ਹੋ ਕੇ ਇਹ ਤਿਉਹਾਰ ਮਨਾਉਣ ਤੇ ਵਧਾਈ ਦਿੱਤੀ । ਜਨਰਲ ਸਕੱਤਰ ਤਾਰਾ ਸਿੰਘ ਭਮਰਾ ਨੇ ਸਾਰੇ ਆਇਆ ਦਾ ਧੰਨਵਾਦ ਕੀਤਾ। ਇਹ ਤਿਉਹਾਰ ਮਨਾਉਣ ਵਿੱਚ ਜਨਹਿੱਤ ਸੰਮਿਤੀ, ਟੈਂਸ਼ਨ ਫਰੀ ਕਲੱਬ, ਬਾਰਾਦਰੀ ਵਾਕ ਜੱਗੀ ਗਰੁੱਪ, ਆਲੀਸ਼ਾਨ ਮੋਰਨਿੰਗ ਵਾਕ ਗਰੁੱਪ, ਬੱਟਰ ਫਲਾਈ ਗਰੁੱਪ, ਬ੍ਰਾਹਮਯੋਗਾ ਗਰੁੱਪ, ਫੋਟੋ ਗ੍ਰਾਫਰ ਗਰੁੱਪ, ਗੁੱਡ ਮੋਰਨਿੰਗ ਕਲੱਬ, ਫਰੈਂਡਜ਼ ਬਾਰਾਦਰੀ ਗਾਰਡਨ, ਸਿੰਮੀ ਭਾਟੀਆ ਭੰਗੜਾ ਗਰੁੱਪ, ਬੈਡਮਿੰਟਨ ਐਂਡ ਵਾਲੀਬਾਲ ਗਰੁੱਪ, ਮੌਰਨਿੰਗ ਵਾਕ ਗਰੁੱਪ, ਹੈਲਥ ਗਰੁੱਪ ਬਾਰਾਦਰੀ, ਪਨਸਪ ਬਾਰਾਦਰੀ ਗਰੁੱਪ, ਹਰ ਹਰ ਮਹਾਂਦੇਵ ਗਰੁੱਪ, ਫਰੈਂਡਜ਼ ਗਰੁੱਪ ਬਾਰਾਦਰੀ, ਐਕਟਿਵ ਜ਼ੋਗਰਜ਼ ਆਦਿ ਨੇ ਆਪਣੇ ਆਪਣੇ ਪੱਧਰ ਤੇ ਵੀ ਹੋਲੀ ਮਨਾਈ ।

Related Post