
ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ : ਬਾਬਾ ਬਲਬੀਰ ਸਿੰਘ ਅਕਾ
- by Jasbeer Singh
- February 24, 2025

ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਸਾਰੀਆਂ ਧਿਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਤਰ ਹੋਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅੰਮਿ੍ਰਤਸਰ : ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਸੁਰ ਹੋ ਕੇ ਖਾਲਸਾ ਪੰਥ ਦੀਆਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਕੌਮੀ ਸੰਕਟ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਸਿਰਜੋੜ ਕੇ ਗੁਰਮਤੇ ਕੀਤੇ ਜਾਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਰਾਜਸੀ ਜਥੇਬੰਦੀਆਂ ਆਪਣੀ ਹਾਉਮੈ ਹੰਕਾਰ ਨੂੰ ਤਿਆਗ ਕੇ ਪੰਥਕ ਰੂਹੁਰੀਤਾਂ ਨੂੰ ਜ਼ਿੰਦਾ ਰੱਖਣ । ਗੁਰਦੁਆਰਾ ਬਾਬਾ ਨੋਧ ਸਿੰਘ ਸਮਾਧ ਚੱਬਾ ਵਿਖੇ ਅੱਜ ਸਲਾਨਾ ਜੋੜ ਮੇਲੇ ਸਮੇਂ ਜੁੜੇ ਨਿਹੰਗ ਸਿੰਘਾਂ ਦੇ ਵਿਸਾਲ ਇਕੱਠ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਲੁੱਟਣ ਕੁੱਟਣ ਵਾਲੇ ਹਮਲਾਵਰਾਂ ਨੂੰ ਨਿਹੰਗ ਸਿੰਘ ਫੌਜਾਂ ਹੀ ਚਨੇ ਚਬਾਉਂਦੀਆਂ ਰਹੀਆਂ ਹਨ ਪਰ ਰਾਜਸੀ ਲੋਕਾਂ ਨੇ ਪੰਜਾਬ ਨਾਲ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ । ਅੱਜ ਜੋ ਪੰਜਾਬ ਅੰਦਰ ਵਾਪਰ ਰਿਹਾ ਹੈ ਕਿਧਰੇ ਨਸ਼ਿਆਂ ਦਾਦਰਿਆ, ਕਿਧਰੇ ਬੇਰੁਜਗਾਰੀ, ਕਿਧਰੇ ਲੁਟਾਂ ਖੋਹਾਂ ਕਤਲੋ ਗਾਰਤ ਦਾ ਭਾਰੀ ਬੋਲਬਾਲਾ ਹੈ । ਕਿਧਰੇ ਧਾਰਮਿਕ ਕੌਮੀ ਸੰਸਥਾਵਾਂ ਨੂੰ ਤਬਾਅ ਕਰਨ ਲਈ ਗੁਝੇ ਹਮਲੇ ਹੋ ਰਹੇ ਹਨ । ਉਨਾਂ ਕਿਹਾ ਬਿਨਸ ਰਿਹਾ ਇਹ ਵਰਤਾਰਾ ਸਾਡੇ ਸਾਰਿਆਂ ਲਈ ਤਬਾਹੀ ਦਾ ਸੱਦਾ ਹੈ । ਬਾਬਾ ਬਿਧੀਚੰਦ ਸਾਹਿਬ ਸੰਪਰਦਾ ਤਰਨਾਦਲ ਸੁਰ ਸਿੰਘ ਵਾਲਿਆਂ ਦੇ ਜਥੇਦਾਰ ਬਾਬਾਅਵਤਾਰ ਸਿੰਘ ਨੇ ਬਾਬਾ ਬਲਬੀਰ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਥਕ ਹਿੱਤਾਂ ਦੀ ਰਾਖੀ ਲਈ ਮਤੇ ਨਹੀਂ ਗੁਰਮਤਿਆ ਦਾ ਰਾਹ ਅਪਨਾਉਣਾ ਚਾਹੀਦਾ ਹੈ । ਏਸੇ ਤਰਾਂ ਹੀ ਤਰਨਾਦਲ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਨੇ ਦੂਰ ਦੁਰਾਡੇ ਤੋਂ ਸੰਗਤਾਂ ਤੇ ਵਿਸ਼ੇਸ਼ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ । ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਪੁਜਦਾ ਹੈ ਤਾਂ ਉਸ ਲਈ ਗਿ. ਹਰਪ੍ਰੀਤ ਸਿੰਘ ਸਿਧੇ ਰੂਪ ਵਿੱਚ ਜੁੰਮੇਵਾਰ ਹੋਣਗੇ । ਸਮਾਗਮ ਵਿੱਚ ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾਸਾਧ ਜੀ ਸੁਰਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਅਤੇ ਇਲਾਕੇ ਦੀਵੀ ਸੰਗਤਾਂ ਹਾਜ਼ਰ ਸਨ । ਇਸ ਸਮੇਂ ਬਾਬਾ ਗੁਰਵਿੰਦਰ ਸਿੰਘ ਨੰਗਲੀ ਨੇ ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਈ ।
Related Post
Popular News
Hot Categories
Subscribe To Our Newsletter
No spam, notifications only about new products, updates.