ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋ ਫਰੀਸਟਾਇਲ ਭਾਰ ਵਰਗ ਵਿੱਚ ਆਰੀਅਨ ਸਿਊਟ੍ਰਿਨ ਨੂੰ ਤਕਨੀਕੀ ਮੁਹਾਰਤ ਦੇ ਆਧਾਰ ’ਤੇ 14-4 ਨਾਲ ਹਰਾ ਕੇ ਬੁਡਾਪੈਸਟ ਰੈਂਕਿੰਗ ਸੀਰੀਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਭਾਰਤੀ ਪੁਰਸ਼ ਪਹਿਲਵਾਨ ਅਮਨ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਜਾਪਾਨ ਦੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਰੇਈ ਹਿਗੂਜੀ ਦਾ ਸਾਹਮਣਾ ਕਰੇਗਾ।

