ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਅਮਨਦੀਪ ਅਮਨੀ ਬਣੇ ਪ੍ਰਧਾਨ
- by Jasbeer Singh
- October 24, 2025
ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਅਮਨਦੀਪ ਅਮਨੀ ਬਣੇ ਪ੍ਰਧਾਨ ਪਟਿਆਲਾ, 24 ਅਕਤੂਬਰ 2025 : ਫਾਇਰ ਬ੍ਰਿਗੇਡ ਆਊਟ-ਸੋਰਸ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਅਮਨਜੋਤ ਸਿੰਘ, ਸਾਹਿਬ ਸਿੰਘ ਅਤੇ ਸੁਖਜਿੰਦਰ ਸਿੰਘ ਵਲੋਂ ਪਟਿਆਲਾ ਫਾਇਰ ਸਟੇਸ਼ਨ ਵਿਖੇ ਪਹੁੰਚਕੇ ਇਕ ਅਹਿਮ ਮੀਟਿੰਗ ਕੀਤੀ ਗਈ । ਇਸ ਮੌਕੇ ਸਰਬ-ਸੰਮਤੀ ਨਾਲ ਫਾਇਰ ਸਟੇਸ਼ਨ ਪਟਿਆਲਾ ਦੇ ਆਊਟ-ਸੋਰਸ ਕਰਮਚਾਰੀ ਅਮਨਦੀਪ ਸਿੰਘ (ਅਮਨੀ) ਨੂੰ ਫਾਇਰ ਬ੍ਰਿਗੇਡ ਯੂਨੀਅਨ ਪਟਿਆਲਾ ਸਟੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਅਮਨਦੀਪ ਸਿੰਘ ਵਲੋਂ ਆਪਣੀ ਨਵੀਂ ਟੀਮ ਅਤੇ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਗੁਰਮੀਤ ਸਿੰਘ ਫਾਇਰਮੈਨ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਮਿਤ ਸ਼ਰਮਾ ਨੂੰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਨੂੰ ਜਨਰਲ ਸੈਕਟਰੀ ਤਰੁਣ ਅਰੋੜਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ । ਇਸ ਇਸ ਮੌਕੇ ਅਮਨੀ ਨੇ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਲਗਾਉਣਗੇ ਅਤੇ ਫਾਇਰ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ । ਇਸ ਮੌਕੇ ਸਮੂਹ ਫਾਇਰ ਆਊਟ ਸੋਰਸ ਕਰਮਚਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

