ਰਾਜੀਵ ਰਾਉ ਬਣੇ ਪਟਿਆਲਾ ਪ੍ਰੋਗਰੈਸਿਵ ਫ਼ਰੰਟ ਦੇ 34 ਨੰ ਵਾਰਡ ਦੇ ਪ੍ਰਧਾਨ
- by Jasbeer Singh
- October 24, 2025
ਰਾਜੀਵ ਰਾਉ ਬਣੇ ਪਟਿਆਲਾ ਪ੍ਰੋਗਰੈਸਿਵ ਫ਼ਰੰਟ ਦੇ 34 ਨੰ ਵਾਰਡ ਦੇ ਪ੍ਰਧਾਨ ਵਾਸੀਆਂ ਦੇ ਹਰ ਸੁੱਖ ਦੁੱਖ ਵਿੱਚ ਡੱਟ ਕੇ ਖੜਾ ਹੈ ਪਟਿਆਲਾ ਪ੍ਰੋਗਰੈਸਿਵ ਫਰੰਟ ਪਟਿਆਲਾ, 24 ਅਕਤੂਬਰ 2025 : ਪਟਿਆਲਾ ਦੇ ਲੋਕਾਂ ਦੇ ਨਾਲ ਹਰ ਸੁੱਖ ਦੁੱਖ ਵਿੱਚ ਖੜਨ ਵਾਲੇ ਪਟਿਆਲਾ ਪ੍ਰੋਗਰੈਸਿਵ ਪ੍ਰਧਾਨ ਫਰੰਟ ਦੇ ਪ੍ਰਧਾਨ ਆਕਾਸ਼ ਬਾਕਸਰ ਅਤੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਸੰਗਠਨਾਤਮਕ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਰਾਜੀਵ ਰਾਉ ਨੂੰ ਵਾਰਡ ਨੰਬਰ 34 ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਪ੍ਰਧਾਨ ਆਕਾਸ਼ ਬਾਕਸਰ ਨੇ ਕਿਹਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਪਟਿਆਲਾ ਦੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਫਰੰਟ ਦੇ ਸੱਤ ਵਾਰਡਾਂ ਵਿੱਚ ਪ੍ਰਧਾਨ ਲੱਗ ਚੁੱਕੇ ਹਨ । ਪ੍ਰਧਾਨ ਬਾਕਸਰ ਨੇ ਕਿਹਾ ਕਿ ਬਾਕੀ ਵਾਰਡਾਂ ਦੇ ਪ੍ਰਧਾਨ ਵੀ ਜਲਦ ਹੀ ਲਗਾ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਜਲਦ ਹੀ ਪ੍ਰੋਗਰੈਸਿਵ ਫਰੰਟ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਉਹਨਾਂ ਦੱਸਿਆ ਪ੍ਰੋਗਰੈਸਿ ਫਰੰਟ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਪਹਿਲਾਂ ਵਾਤਾਵਰਨ ਦੇ ਖੇਤਰ ਵਿੱਚ ਵੱਡਾ ਕੰਮ ਕੀਤਾ ਗਿਆ । ਇਸ ਤੋਂ ਬਾਅਦ ਹੁਣ ਵਾਤਾਵਰਣ ਦੀ ਸ਼ੁੱਧਤਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਐਡਵੋਕੇਟ ਦੀ ਸਰਕਾਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਸੇਵਾ ਤੇ ਕੰਮ ਕਰਨੇ ਚਾਹੀਦੇ ਹਨ। ਪ੍ਰਧਾਨ ਆਕਾਸ਼ ਮੁਕਤਸਰ ਨੇ ਕਿਹਾ ਕਿ ਸਾਡਾ ਵੀ ਸਮਾਜ ਪ੍ਰਤੀ ਕੋਈ ਫਰਜ ਬਣਦਾ ਹੈ, ਇਸ ਲਈ ਪਟਿਆਲਾ ਪ੍ਰੋਗਰਸੀ ਫਰੰਟ ਦਾ ਗਠਨ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਪ੍ਰੋਗਰਾਮ ਸੀ ਫਰੰਟ ਦੇ 7 ਪ੍ਰਧਾਨ ਲੱਗ ਚੁੱਕੇ ਹਨ ਅਤੇ ਹੋਰ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਤੇ ਜਲਦ ਹੀ ਪਟਿਆਲਾ ਸ਼ਹਿਰ ਦੇ ਸਮੁੱਚੇ 32 ਵਾਰਡਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਪਟਿਆਲਾ ਪ੍ਰੋਗਰਾਮ ਸੀ ਫਰੰਟ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਕਿ ਥੋੜੇ ਸਮੇਂ ਵਿੱਚ ਫਰੰਟ ਦਾ ਸ਼ਹਿਰ ਵਿੱਚ ਵੱਡਾ ਨਾਮ ਬਣ ਚੁੱਕਿਆ ਹੈ ਤੇ ਅੱਜ ਪਟਿਆਲਾ ਦੇ ਲੋਕ ਵੱਡੀ ਸੰਖਿਆ ਵਿੱਚ ਪਟਿਆਲਾ ਪ੍ਰੋਗਰੈਸਿਵ ਫਰੰਟ ਨਾਲ ਜੁੜ ਰਹੇ ਹਨ ਉਹਨਾਂ ਕਿਹਾ ਜੀ ਪਟਿਆਲਾ ਪ੍ਰੋਗਰੈਸਿਵ ਫਰੰਟ ਜਿਸ ਉਦੇਸ਼ ਲਈ ਬਣਾਇਆ ਗਿਆ ਸੀ ਉਸ ਮੁਤਾਬਕ ਆਪਣਾ ਕੰਮ ਕਰ ਰਿਹਾ ਅਤੇ ਭਵਿੱਖ ਵਿੱਚ ਫਰੰਟ ਦੀ ਵਰਕਿੰਗ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਨਵੇਂ ਬਣੇ ਪ੍ਰਧਾਨ ਰਜੀਵ ਰਾਓ ਨੇ ਕਿਹਾ ਕਿ ਉਹ ਆਪਣੇ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਉਹਨਾਂ ਕਿਹਾ ਕਿ ਉਹ ਫਰੰਟ ਦੀ ਕਾਰਗੁਜ਼ਾਰੀ ਦੇਖ ਕੇ ਅਤੇ ਫਰੰਟ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਇਹ ਜਿੰਮੇਵਾਰੀ ਲੈਣ ਨੂੰ ਲਈ ਤਿਆਰ ਹੋਏ ਹਨ । ਇਸ ਮੌਕੇ ਨਵੇਂ ਬਣੇ ਪ੍ਰਧਾਨ ਰਾਜੀਵ ਰਾਉ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਪ੍ਰਧਾਨ ਅਕਾਸ਼ ਸ਼ਰਮਾਂ ਬੋਕਸਰ, ਸਰਪ੍ਰਸਤ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ, ਅਮਰਨਾਥ ਧੀਮਾਨ ਪ੍ਰਧਾਨ ਵਾਰਡ ਨੰ 36 ਪਟਿਆਲਾ ਪ੍ਰੋਗਰੈਸਿਵ ਫ਼ਰੰਟ, ਮਨਜਿੰਦਰ ਸਿੰਘ, ਕੁਲਵੰਤ ਸਿੰਘ ਚੱਢਾ, ਐਸ ਕੇ ਤਨੇਜਾ, ਹੈਰੀ ਵਰਮਾ, ਹਰਪ੍ਰੀਤ ਕੌਰ, ਅਕਾਸਦੀਪ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਕੌਰ, ਮਾਨਵੀ ਨਿਰੋਲਾ, ਜਸਵੀਰ ਸਿੰਘ ਦਿੱਤੂਪੁਰ, ਵਿਜੈ ਗਿੱਲ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਕੁੱਕੀ, ਵਿਸ਼ਾਲ, ਕੇ ਐਗ. ਸਿੱਧੂ ਆਦਿ ਵਿਸ਼ੇਸ਼ ਤੋਰ ਤੇ ਹਜ਼ਾਰ ਸਨ ।

