post

Jasbeer Singh

(Chief Editor)

Patiala News

ਪਿੰਡ ਸਕਰਾਲੀ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਲੱਖੀ ਦਾ ਭਗਵੰਤ ਸਿੰਘ ਮਣਕੂ ਤੇ ਨੰਬਰਦਾਰ ਪ੍ਰੇਮ ਲਾਲਕਾ

post-img

ਪਿੰਡ ਸਕਰਾਲੀ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਲੱਖੀ ਦਾ ਭਗਵੰਤ ਸਿੰਘ ਮਣਕੂ ਤੇ ਨੰਬਰਦਾਰ ਪ੍ਰੇਮ ਲਾਲਕਾ ਵੱਲੋਂ ਕੀਤਾ ਗਿਆ ਸਨਮਾਨ ਨਾਭਾ : ਪਿੰਡ ਸਕਰਾਲੀ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਲੱਖੀ ਦਾ ਉਘੇ ਸਮਾਜ ਸੇਵੀ ਭਗਵੰਤ ਸਿੰਘ ਮਣਕੂ ਅਤੇ ਨੰਬਰਦਾਰ ਪ੍ਰੇਮ ਕੁਮਾਰ ਲਾਲਕਾ ਵਲੋਂ ਲੋਈ ਅਤੇ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ ਅਤੇ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਭਗਵੰਤ ਸਿੰਘ ਮਣਕੂ ਨੇ ਕਿਹਾ ਉਹ ਪਿੰਡ ਦੇ ਵਿਕਾਸ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡ ਦਾ ਵਿਕਾਸ ਕਰਵਾਉਣ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਲੱਖੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਰੋਮ ਰੋਮ ਹਮੇਸ਼ਾ ਨਗਰ ਨਿਵਾਸੀਆਂ ਦਾ ਰਿਣੀ ਰਹੇਗਾ, ਜਿਨਾਂ ਦੇ ਪ੍ਰੇਮ ਪਿਆਰ ਦੀ ਬਦੌਲ ਸਾਨੂੰ ਮਾਨ ਬਖਸ਼ਿਆ ਹੈ । ਉਨ੍ਹਾਂ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਿਨਾਂ ਕਿਸੇ ਪਖਪਾਤ ਤੋਂ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ । ਇਸ ਮੌਕੇ ਉੱਘੇ ਸਿੱਖ ਚਿੰਤਕ ਵਾਤਾਵਰਨ ਪ੍ਰੇਮੀ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ, ਰਣਜੀਤ ਸਿੰਘ ਗੋਲਡੀ, ਕਰਮ ਸਿੰਘ ਮਾਂਗੇਵਾਲ, ਪੰਚ ਗੁਰਜੀਤ ਕੌਰ , ਪੰਚ ਭਿੰਦਰ ਕੌਰ , ਪੰਚ ਜੀਤ ਕੌਰ , ਪੰਚ ਪਰਮਜੀਤ ਕੌਰ, ਪੰਚ ਕੁਲਦੀਪ ਸਿੰਘ, ਪੰਚ ਜਗਦੀਪ ਸਿੰਘ, ਮਨਦੀਪ ਕੌਰ, ਹਰਦੀਪ ਸਿੰਘ ਘੁਲਾ, ਮੇਜਰ ਸਿੰਘ ਮਟੋਰੜਾ, ਵਿਨੋਦ ਅਗੌਲ ਆਦਿ ਹਾਜਰ ਸਨ ।

Related Post