post

Jasbeer Singh

(Chief Editor)

Punjab

ਜਤਿੰਦਰ ਕੌਰ ਰੰਧਾਵਾ ਦੇ ਕਾਗਜ ਦਾਖਲ ਕਰਾਉਣ ਡੇਰਾ ਬਾਬਾ ਨਾਨਕ ਪੁੱਜੇ ਬੀਬੀ ਰੰਧਾਵਾ

post-img

ਜਤਿੰਦਰ ਕੌਰ ਰੰਧਾਵਾ ਦੇ ਕਾਗਜ ਦਾਖਲ ਕਰਾਉਣ ਡੇਰਾ ਬਾਬਾ ਨਾਨਕ ਪੁੱਜੇ ਬੀਬੀ ਰੰਧਾਵਾ ਮਹਿਲਾ ਕਾਂਗਰਸ ਨੂੰ ਚੋਣ ਮੈਦਾਨ ਵਿੱਚ ਡੱਟਕੇ ਖੜ੍ਹਨ ਦਾ ਦਿੱਤਾ ਸੱਦਾ ਪਟਿਆਲਾ : ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਂਸਦ ਸੁੱਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਅਤੇ ਕਾਗਜ ਦਾਖਲ ਕਰਵਾਉਣ ਲਈ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ । ਇਥੇ ਜਿਕਰਯੋਗ ਹੈ ਕਿ ਕੱਲ ਬੀਬੀ ਰੰਧਾਵਾ ਬਰਨਾਲਾ ਵਿਖੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿਲੋਂ ਦੇ ਕਾਗਜ ਦਾਖਲ ਕਰਵਾਉਣ ਲਈ ਪਹੁੰਚੇ ਹੋਏ ਸਨ । ਇਸੇ ਦੌਰਾਨ ਗੁਰਸ਼ਰਨ ਰੰਧਾਵਾ ਨੇ ਕਾਂਗਰਸ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ । ਉਨ੍ਹਾਂ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖਰਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨਾਰੀ ਸ਼ਕਤੀ ਦਾ ਸਤਿਕਾਰ ਕਰਦੀ ਹੈ ਅਤੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹੋਣ ਦਾ ਮੌਕਾ ਦਿੰਦੀ ਹੈ। ਉਨਾਂ ਕਿਹਾ ਕਿ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਜੀ ਅਤੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਧਾਵਾ ਜੀ ਨੂੰ ਟਿੱਕਟਾਂ ਦੇਕੇ ਕਾਂਗਰਸ ਪਾਰਟੀ ਨੇ ਔਰਤ ਹਿਮਾਇਤੀ ਹੋਣ ਦਾ ਸਬੂਤ ਦਿੱਤਾ ਹੈ ਜਦੋਂ ਕਿ ਲੋਕ ਸਭਾ ਵਿੱਚ ਵੀ ਕਾਂਗਰਸ ਨੇ ਪੰਜਾਬ ਦੀਆਂ 2 ਮਹਿਲਾਵਾਂ ਨੂੰ ਟਿੱਕਟਾਂ ਦਿੱਤੀਆਂ ਸਨ । ਉਹਨਾਂ ਕਿਹਾ ਕਿ ਪਹਿਲਾਂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਅਤੇ ਹੁਣ ਜਿਮਨੀ ਚ ਮਹਿਲਾਵਾਂ ਨੂੰ ਕੋਰੀ ਨਾ ਕਰ ਦਿੱਤੀ ਹੈ ਜਿਸ ਤੋਂ ਆਮ ਆਦਮੀ ਪਾਰਟੀ ਦੀ ਸੋਚ ਜੱਗ ਜਾਹਰ ਹੁੰਦੀ ਹੈ । ਇਸੇ ਦੌਰਾਨ ਬੀਬੀ ਰੰਧਾਵਾ ਨੇ ਪੰਜਾਬ ਮਹਿਲਾ ਕਾਂਗਰਸ ਦੀਆਂ ਸਮੁੱਚੀਆਂ ਭੈਣਾਂ ਨੂੰ ਜਿਮਨੀ ਚੋਣਾਂ ਵਿੱਚ ਡੱਟ ਕੇ ਕੰਮ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਸਮਾਂ ਆਉਣ ਤੇ ਕਾਂਗਰਸ ਪਾਰਟੀ ਸਾਰੀਆਂ ਮਿਹਨਤੀ ਭੈਣਾਂ ਨੂੰ ਬਣਦਾ ਮਾਣ ਸਨਮਾਨ ਬਖਸ਼ੇਗੀ । ਇਸ ਮੌਕੇ ਜਤਿੰਦਰ ਕੌਰ ਰੰਧਾਵਾ ਦੇ ਨਾਲ ਪੰਜਾਬ ਦੇ ਸਾਬਕਾ ਗ੍ਰਿਹ ਮੰਤਰੀ ਅਤੇ ਸੰਸਦ ਸੁਖਜਿੰਦਰ ਰੰਧਾਵਾ ਜੀ, ਸਾਬਕਾ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ, ਵਿਧਾਇਕ ਅਮਿਤ ਵਿੱਜ, ਵਿਧਾਇਕਾ ਅਰੁਣਾ ਚੌਧਰੀ, ਰਿੰਕੀ ਨੈਬ ਅਤੇ ਕਈ ਹੋਰ ਸੀਨੀਅਰ ਕਾਂਗਰਸੀ ਹਾਜ਼ਰ ਸਨ ।

Related Post