

BUSINESS NEWS : ਐਮਾਜ਼ਾਨ ਇੰਡੀਆ ਦੇ ਮੁਖੀ ਅਤੇ ਖੇਤਰੀ ਮੈਨੇਜਰ ਮਨੀਸ਼ ਤਿਵਾਰੀ ਨੇ ਅਸਤੀਫਾ ਦੇ ਦਿੱਤਾ ਹੈ। ਈ-ਕਾਮਰਸ ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ਸੁਚਾਰੂ ਢੰਗ ਨਾਲ ਸੌਂਪਣ ਲਈ ਅਕਤੂਬਰ ਤੱਕ ਐਮਾਜ਼ਾਨ ਨਾਲ ਜੁੜੇ ਰਹਿਣਗੇ। ਮਨੀਸ਼ ਤਿਵਾਰੀ ਦੇ ਅਸਤੀਫੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਐਮਾਜ਼ਾਨ ਇੰਡੀਆ ਦੀ ਲੀਡਰਸ਼ਿਪ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਕੰਪਨੀ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਮਨੀਸ਼ ਦੀ ਥਾਂ ਕੌਣ ਲਵੇਗਾ। ਐਮਾਜ਼ਾਨ ਇੰਡੀਆ ਨੇ ਇਕ ਬਿਆਨ 'ਚ ਕਿਹਾ, 'ਐਮਾਜ਼ਾਨ ਇੰਡੀਆ ਦੇ ਖੇਤਰੀ ਮੈਨੇਜਰ ਮਨੀਸ਼ ਤਿਵਾਰੀ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਹ ਹੁਣ ਕੰਪਨੀ ਤੋਂ ਬਾਹਰ ਮੌਕਿਆਂ ਦੀ ਤਲਾਸ਼ ਕਰਨਗੇ।