
ਤਾਲਿਬਾਨ ਦੀ ਕੈਦ ਵਿਚੋਂ ਢਾਈ ਸਾਲਾਂ ਬਾਅਦ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਹੋਇਆ ਰਿਹਾਅ
- by Jasbeer Singh
- March 21, 2025

ਤਾਲਿਬਾਨ ਦੀ ਕੈਦ ਵਿਚੋਂ ਢਾਈ ਸਾਲਾਂ ਬਾਅਦ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਹੋਇਆ ਰਿਹਾਅ ਅਮਰੀਕਾ : ਸੰਸਾਰ ਪ੍ਰਸਿੱਧ ਅਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅਮਰੀਕੀ ਨਾਗਰਿਕ ਦੇ ਤਾਲਿਬਾਨ ਦੀ ਕੈਦ ਵਿਚੋਂ ਰਿਹਾਅ ਹੋਣ ਤੇ ਆਖਿਆ ਕਿ ਜਾਰਜ ਗਲੇਜ਼ਮੈਨ, ਜਿਸਨੂੰ ਅਫ਼ਗ਼ਾਨਿਸਤਾਨ ਵਿੱਚ ਢਾਈ ਸਾਲ ਗ਼ਲਤ ਤਰੀਕੇ ਨਾਲ ਨਜ਼ਰਬੰਦ ਕੀਤਾ ਗਿਆ ਸੀ ਨੂੰ ਤਾਲਿਬਾਨ ਨੇ ਉਸ ਸਮੇਂ ਅਗਵਾ ਕਰ ਲਿਆ ਸੀ ਜਦੋਂ ਉਹ ਅਫ਼ਗ਼ਾਨਿਸਤਾਨ ਦੀ ਯਾਤਰਾ ’ਤੇ ਸੀ । ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਟਰੰਪ ਦੇ ਵਿਸ਼ੇਸ਼ ਬੰਧਕ ਦੂਤ ਐਡਮ ਬੋਹਲਰ, ਤਾਲਿਬਾਨ ਅਧਿਕਾਰੀਆਂ ਅਤੇ ਕਤਰ ਦੇ ਅਧਿਕਾਰੀਆਂ ਦੁਆਰਾ ਵਿਚੋਲਗੀ ਕੀਤੀ ਗਈ ਅਤੇ ਗੱਲਬਾਤ ਤੋਂ ਬਾਅਦ ਜਾਰਜ ਨੂੰ ਰਿਹਾਅ ਕੀਤਾ ਗਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਗਲੇਜ਼ਮੈਨ ਹੁਣ ਆਜ਼ਾਦ ਹਨ । ਜਾਰਜ ਨੂੰ ਅਫ਼ਗ਼ਾਨਿਸਤਾਨ ਵਿਚ ਢਾਈ ਸਾਲ ਗ਼ਲਤ ਤਰੀਕੇ ਨਾਲ ਨਜ਼ਰਬੰਦ ਰੱਖਿਆ ਗਿਆ ਸੀ ਪਰ ਹੁਣ ਉਹ ਆਪਣੀ ਪਤਨੀ ਅਲੈਗਜ਼ੈਂਡਰਾ ਨਾਲ ਦੁਬਾਰਾ ਮਿਲਣ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਦੀ ਆਜ਼ਾਦੀ ਨੂੰ ਤਰਜੀਹ ਦਿੱਤੀ ਹੈ ਅਤੇ ਇਸ ਕੋਸ਼ਿਸ਼ ਵਿੱਚ ਟਰੰਪ ਦੀ ਸਹਾਇਤਾ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਜਾਰਜ ਆਪਣੇ ਪਰਿਵਾਰ ਕੋਲ ਵਾਪਸ ਘਰ ਜਾ ਰਿਹਾ ਹੈ। ਡੋਨਾਲਡ ਟਰੰਪ ਨੇ ਵਿਦੇਸ਼ਾਂ ਵਿੱਚ ਕੈਦ ਅਮਰੀਕੀਆਂ ਦੀ ਆਜ਼ਾਦੀ ਅਤੇ ਘਰ ਵਾਪਸੀ ਨੂੰ ਇੱਕ ਉੱਚ ਤਰਜੀਹ ਦਿੱਤੀ ਹੈ। ਇਸ ਮਹੱਤਵਪੂਰਨ ਯਤਨ ਵਿੱਚ ਸਹਾਇਤਾ ਕਰਨਾ ਇੱਕ ਸਨਮਾਨ ਦੀ ਗੱਲ ਸੀ ।