
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਅੰਦਰ ਵਾਪਰੀ ਘਟਨਾ , ਕੜਾਹੇ 'ਚ ਡਿੱਗਿਆ ਸੇਵਾਦਾਰ ...
- by Jasbeer Singh
- August 3, 2024

ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ ਕੜਾਹੇ ‘ਚ ਜਾ ਡਿੱਗਾ। ਇਹ ਘਟਨਾ ਦੇਰ ਰਾਤ ਦੀ ਹੈ। ਜਦੋਂ ਲੰਗਰ ਹਾਲ ਵਿੱਚ ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ, ਅਚਾਨਕ ਸਬਜ਼ੀ ਬਣਾ ਰਿਹਾ ਸੇਵਾਦਾਰ ਉਸ ਜਾ ਡਿੱਗਾ। ਇਹ ਸੇਵਾਦਾਰ ਲੰਗਰ ਦੀ ਸੇਵਾ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਵਜੋ ਹੋਈ ਹੈ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਹੇ ਸਨ। ਇਸ ਮੌਕੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ‘ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਬਲਬੀਰ ਸਿੰਘ ਸਾਫ਼ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਦਾ ਪੈਰ ਤਿਲਕਿਆ ਅਤੇ ਉਹ ਸਿੱਧਾ ਕੜਾਹੇ ਵਿਚ ਜਾ ਡਿੱਗੇ। ਬਲਬੀਰ ਸਿੰਘ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ ਹੈ।