
ਇੰਪਲਾਈਜ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਆਯੋਜਿਤ
- by Jasbeer Singh
- July 29, 2024

ਇੰਪਲਾਈਜ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਆਯੋਜਿਤ ਪਟਿਆਲਾ, 29 ਜੁਲਾਈ:- ਅੱਜ ਇੰਪਲਾਈਜ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਹੰਗਾਮੀ ਮੀਟਿੰਗ ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਵਿਭਾਗ ਨਾਲ ਮੀਟਿੰਗ ਕੀਤੀ ਜਿਸ ਵਿਚ ਡਾਕਟਰ ਅਵਨੀਸ਼ ਕੁਮਾਰ ਡਾਇਰੈਕਟਰ, ਡਾਕਟਰ ਆਕਾਸ਼ਦੀਪ ਅਗਰਵਾਲ ਜੁਆਇੰਟ ਡਾਇਰੈਕਟਰ,ਪ੍ਰਦੀਪ ਕੁਮਾਰ ਸੁਪਰਡੈਂਟ, ਬਾਬੂ ਮਹਾਂਦੇਵ ਅਤੇ ਕਰਮਚਾਰੀ ਆਗੂ ਪ੍ਰਧਾਨ ਸਵਰਨ ਸਿੰਘ ਬੰਗਾ, ਰਾਕੇਸ਼ ਕੁਮਾਰ ਕਲਿਆਣ ਜਨਰਲ ਸਕੱਤਰ, ਕੰਵਲਜੀਤ ਸਿੰਘ ਚੁੰਨੀ ਆਯੂਰਵੇਦ ਕਾਲਜ, ਜੁਝਾਰ ਸਿੰਘ ਨਰਸਿੰਗ ਆਗੂ, ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦਰਜਾ ਚਾਰ ਆਦਿ ਸ਼ਾਮਲ ਸਨ, ਇਸ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁੱਖ ਤੌਰ ਤੇ ਵਿਭਾਗੀ ਡ੍ਰਾਫਟ ਸੇਵਾ ਨਿਯਮਾਂ ਬਾਰੇ ਵਿਸਤਾਰਤ ਮੀਟਿੰਗ ਹੋਈ, ਦੋ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਪੁਨਰਗਠਨ ਦੌਰਾਨ ਖ਼ਤਮ ਕੀਤੀਆਂ ਦਰਜਾ ਦੀਆਂ 1778 ਆਸਾਮੀਆਂ ਬਹਾਲ ਕੀਤੀਆਂ ਗਈਆਂ, ਨਵੀਆਂ ਆਸਾਮੀਆਂ ਦੀ ਰਚਨਾ ਬਾਰੇ ਅਧਿਕਾਰੀਆਂ ਨੇ ਆਸਾਮੀਆਂ, ਯੋਗਤਾਵਾਂ ਅਤੇ ਸਕੇਲਾਂ ਬਾਰੇ ਜਾਣਕਾਰੀ ਮੰਗੀ ਜ਼ੋ ਜੱਥੇਬੰਦੀ ਵੱਲੋਂ ਇੱਕ ਹਫ਼ਤੇ ਅੰਦਰ ਭੇਜ ਦਿੱਤੀ ਜਾਵੇਗੀ, ਆਯੁਰਵੈਦਿਕ ਕਾਲਜ, ਆਯੁਰਵੈਦਿਕ ਹਸਪਤਾਲ ਅਤੇ ਆਯੁਰਵੈਦਿਕ ਫਾਰਮੇਸੀ ਦੇ ਡੀ ਆਰ ਐਮ ਈ ਅਧੀਨ ਕਰਮਚਾਰੀਆਂ ਤੇ ਪੰਜਾਬ ਸਿਵਲ ਸਰਵਿਸਿਜ਼ ਦੇ ਰੂਲਜ਼ ਲਾਗੂ ਰੱਖੇ ਜਾਣਗੇ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਅਧਿਕਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ, *ਦਰਜ਼ਾ ਤਿੰਨ (ਟੈਕਨੀਕਲ) , ਨਰਸਿੰਗ ਅਤੇ ਦਰਜ਼ਾ ਚਾਰ ਲਈ ਸਰਵਿਸ ਰੂਲਜ਼ ਤੇ ਜੱਥੇਬੰਦੀ ਦੇ ਆਗੂਆਂ ਸਖ਼ਤ ਇਤਰਾਜ਼ ਦਰਜ਼ ਕਰਵਾਉਦਿਆਂ ਕਲਰਕ ਦੀ ਆਸਾਮੀ ਜਿਹੜੀ 100% ਸਿੱਧੀ ਭਰਤੀ ਦਰਸਾਈ ਗਈ ਸੀ ਨੂੰ ਪੰਜਾਬ ਸਰਕਾਰ ਦੇ ਰੂਲਾਂ ਮੁਤਾਬਕ 15% ਦਰਜਾ ਚਾਰ ਤੋਂ ਪ੍ਰਮੋਸ਼ਨ ਕੋਟਾ ਬਹਾਲ ਕਰਵਾਇਆ, ਦਰਜਾ ਚਾਰ ਤੋਂ ਲੈਬ ਅਟੰਡੈਟ ਪ੍ਰਮੋਸ਼ਨ ਕੋਟਾ 75% ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ, ਲੈਬੋਟਰੀ ਅਟੰਡੈਟ ਤੋਂ ਐਮ ਐਲ ਟੀ -2 ਦੀ ਪੱਦਉਨਤੀ ਕੋਟਾ ਲੰਮੀ ਬਹਿਸ ਤੋਂ ਬਾਅਦ 75% ਪ੍ਰਮੋਸ਼ਨ ਕੋਟਾ ਫਿਕਸ ਕਰਵਾਇਆ, ਦਰਜਾ ਚਾਰ ਤੋਂ ਡਰਾਈਵਰ ਜਿਹੜਾ ਕਿ ਪਹਿਲਾਂ ਸਿੱਧੀ ਭਰਤੀ ਹੁੰਦੀ ਸੀ, ਡਰਾਈਵਰ ਦੀ ਆਸਾਮੀ ਵੀ 25% ਪੱਦਉਨਤੀ ਰਾਹੀਂ ਦਰਜਾ ਚਾਰ ਵਿਚੋਂ ਭਰਨ ਦੀ ਵਿਵਸਥਾ ਕਰਵਾਈ ਗਈ, ਵਿਭਾਗ ਵਿੱਚ 20-25 ਸਾਲਾਂ ਤੋਂ ਕੰਮ ਕਰਦੇ ਲੈਬੋਟਰੀ ਅਟੈਂਡੰਟ ਲਈ ਡੀ ਐਮ ਐਲ ਟੀ ਕੋਰਸ ਅਤੇ ਲੈਬ. ਟੈਕਨਾਲੋਜੀ ਬ੍ਰਿਜ ਕੋਰਸ ਸ਼ੁਰੂ ਕਰਨ ਬਾਰੇ ਜੁਆਇੰਟ ਡਾਇਰੈਕਟਰ ਨੇ ਕਿਹਾ ਕਿ ਐਮ ਐਲ ਟੀ ਕੋਰਸ ਦੀ ਥਾਂ ਬਲੱਡ ਬੈਂਕ ਆਦਿ ਜਿਹੇ ਕੋਰਸ ਵਿਭਾਗ ਵਿੱਚ ਕੰਮ ਕਰਦੇ ਬਿਨਾਂ ਡਿਪਲੋਮਾ ਲੈਬ ਅਟੈਂਡੰਟ ਨੂੰ ਕਰਨਾ ਚਾਹੀਦਾ ਜਾਂ ਕਲੈਰੀਕਲ ਸਾਈਡ ਪ੍ਰਮੋਸ਼ਨ ਮਿਲ ਸਕਦੀ ਹੈ । ਇਸ ਮੌਕੇ ਮਹਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ, ਹਰਸ਼ਦੀਪ ਸਿੰਘ, ਦੇਸ ਰਾਜ, ਅਸ਼ਵਨੀ ਕੁਮਾਰ ਆਦਿ ਵੀ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.