post

Jasbeer Singh

(Chief Editor)

Latest update

ਨੇਪਾਲ ਵਿਖੇ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਬੱਸ ਦੇ ਤਾਨਾਹੁਲ ਜਿ਼ਲ੍ਹੇ ਵਿੱਚ ਰਹੀ ਨਦੀ ਵਿੱਚ ਡਿੱਗੀ

post-img

ਨੇਪਾਲ ਵਿਖੇ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਬੱਸ ਦੇ ਤਾਨਾਹੁਲ ਜਿ਼ਲ੍ਹੇ ਵਿੱਚ ਰਹੀ ਨਦੀ ਵਿੱਚ ਡਿੱਗੀ ਨੇਪਾਲ : ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ 40 ਯਾਤਰੀਆਂ ਨੂੰ ਲੱਦੀ ਇੱਕ ਭਾਰਤੀ ਬੱਸ ਸ਼ੁੱਕਰਵਾਰ ਨੂੰ ਤਾਨਾਹੁਲ ਜਿ਼ਲ੍ਹੇ ਵਿੱਚ ਇੱਕ ਤੇਜ਼ ਵਹਿ ਰਹੀ ਨਦੀ ਵਿੱਚ ਡਿੱਗ ਗਈ। ਨੇਪਾਲ ਪੁਲਸ ਨੇ ਦੱਸਿਆ ਕਿ ਇਹ ਬੱਸ ਸ਼ੁੱਕਰਵਾਰ ਨੂੰ ਤਨਹੁਨ ਜਿ਼ਲ੍ਹੇ ਵਿੱਚ ਮਿਆਗਦੀ ਨਦੀ ਵਿੱਚ ਡਿੱਗ ਗਈ । ਜਿ਼ਲ੍ਹਾ ਪੁਲਸ ਦਫ਼ਤਰ ਤਨਹੁਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ ਕਿ ਯੂਪੀ ਐਫਟੀ 7623 ਵਾਲੀ ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਦੇ ਕੰਢੇ ਪਈ ਹੈ। ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਨੇਪਾਲ ਪੁਲਿਸ ਮੁਤਾਬਕ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਦਕਿ 16 ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਚਾ ਲਿਆ ਗਿਆ। ਘਟਨਾ ਵਾਲੀ ਥਾਂ ‘ਤੇ ਸਥਾਨਕ ਪੁਲਿਸ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ। ਹਾਦਸੇ ਬਾਰੇ ਅਜੇ ਹੋਰ ਜਾਣਕਾਰੀ ਦੀ ਉਡੀਕ ਹੈ । ਦੁਰਘਟਨਾ ਦੀ ਪੁਸ਼ਟੀ ਕਰਦੇ ਹੋਏ ਨੇਪਾਲ ਪੁਲਿਸ ਨੇ ਕਿਹਾ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਤਨਹੁਨ ਜ਼ਿਲੇ ਵਿੱਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ ਹੈ। ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ, “ਨੰਬਰ ਪਲੇਟ ਯੂਪੀ ਐਫਟੀ 7623 ਵਾਲੀ ਬੱਸ ਨਦੀ ਵਿੱਚ ਡਿੱਗ ਗਈ ਅਤੇ ਨਦੀ ਦੇ ਕੰਢੇ ਪਈ ਹੈ।

Related Post