post

Jasbeer Singh

(Chief Editor)

National

ਗੁੱਸੇ ’ਚ ਆਏ ਪਤੀ ਨੇ ਪਤਨੀ ਨੂੰ ਦਿੱਤਾ ਦੂਜੀ ਮੰਜ਼ਲ ਤੋਂ ਧੱਕਾ

post-img

ਗੁੱਸੇ ’ਚ ਆਏ ਪਤੀ ਨੇ ਪਤਨੀ ਨੂੰ ਦਿੱਤਾ ਦੂਜੀ ਮੰਜ਼ਲ ਤੋਂ ਧੱਕਾ ਰਾਏਪੁਰ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਰਾਏਪੁਰ ਤੋਂ ਵਿਖੇ ਇਕ ਵਿਅਕਤੀ ਨੇ ਜ਼ਿਆਦਾ ਫ਼ੋਨ ਵਰਤਣ ਅਤੇ ਸਮੇਂ ’ਤੇ ਖਾਣਾ ਨਾ ਦੇਣ ’ਤੇ ਗੁੱਸੇ ’ਚ ਆ ਕੇ ਅਪਣੀ ਪਤਨੀ ਨੂੰ ਦੂਜੀ ਮੰਜ਼ਲ ਤੋਂ ਧੱਕਾ ਦੇ ਦਿੱਤਾ । ਪੀੜਤਾ ਨੂੰ ਖਾਣਾ ਪਰੋਸਣ ’ਚ ਕਥਿਤ ਦੇਰੀ ਤੋਂ ਵਿਅਕਤੀ ਗੁੱਸੇ ’ਚ ਸੀ ਅਤੇ ਉਹ ਉਸ ਨੂੰ ਮਾਰਨ ਚਾਹੁੰਦਾ ਸੀ । ਪੁਲਸ ਨੇ ਜਾਣਕਾਰੀ ਦਿਤੀ । ਪਤੀ ਵਲੋਂ ਕੀਤੇ ਇਸ ਅਣਮਨੁੱਖੀ ਕਾਰੇ ਵਿਚ ਔਰਤ ਗੰਭੀਰ ਜ਼ਖ਼ਮੀ ਹੋ ਗਈ ਹੈ । ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਪੁਲਸ ਸੂਤਰਾਂ ਅਨੁਸਾਰ ਵਿਕਾਸ ਨਗਰ ਦੇ ਰਹਿਣ ਵਾਲੇ ਸੁਨੀਲ ਜਗਬੰਧੂ ਨੇ ਅਪਣੀ ਪਤਨੀ ਸਪਨਾ ਨੂੰ ਖਾਣਾ ਪਰੋਸਣ ਲਈ ਕਿਹਾ ਪਰ ਉਹ ਅਪਣਾ ਮੋਬਾਈਲ ਫ਼ੋਨ ਵਰਤ ਰਹੀ ਸੀ ਅਤੇ ਉਸ ਨੂੰ ਖਾਣਾ ਪਰੋਸਣ ਵਿਚ ਦੇਰੀ ਕਰ ਰਹੀ ਸੀ । ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਬਾਅਦ ਜਗਬੰਧੂ ਨੇ ਅਪਣੀ ਪਤਨੀ ਨੂੰ ਘਰ ਦੀ ਦੂਜੀ ਮੰਜ਼ਲ ਤੋਂ ਧੱਕਾ ਦੇ ਦਿਤਾ । ਗੁਡਿਆਰੀ ਪੁਲਸ ਨੇ ਪੂਰੇ ਮਾਮਲੇ ’ਚ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸਪਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਰਾਏਪੁਰ ਦੇ ਡੀ. ਕੇ. ਸੁਪਰ ਸਪੈਸ਼ਲਿਟੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ।

Related Post