post

Jasbeer Singh

(Chief Editor)

Patiala News

ਸਰਕਾਰੀ ਏਡਿਡ ਸਕੂਲ ਪ੍ਰੋਗਰੈਸਿਵ ਫਰੰਟ ਪੰਜਾਬ ਪਟਿਆਲਾ ਵੱਲੋਂ ਸਲਾਨਾ ਸਟੇਟ ਕਨਵੈਕਸ਼ਨ ਤੇ ਸਨਮਾਨ ਸਮਾਰੋਹ

post-img

ਸਰਕਾਰੀ ਏਡਿਡ ਸਕੂਲ ਪ੍ਰੋਗਰੈਸਿਵ ਫਰੰਟ ਪੰਜਾਬ ਪਟਿਆਲਾ ਵੱਲੋਂ ਸਲਾਨਾ ਸਟੇਟ ਕਨਵੈਕਸ਼ਨ ਤੇ ਸਨਮਾਨ ਸਮਾਰੋਹ ਪਟਿਆਲਾ- ਅੱਜ ਪਟਿਆਲਾ ਵਿਖੇ ਸਰਕਾਰੀ ਏਡਿਡ ਸਕੂਲ ਦੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਦੀ ਇਕ ਸਟੇਟ ਕਨਵੈਨਸਨ ਸ. ਗਗਨਦੀਪ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ ਦੀ ਅਗਵਾਈ ਵਿਚ ਸਥਾਨਕ ਭਾਸ਼ਾ ਵਿਭਗ ਦੇ ਆਡੀਟੋਰੀਅਮ ਵਿਖੇ ਹੋਈ । ਇਸ ਕਨਵੈਨਸ਼ਨ ਵਿੱਚ ਜਿਥੇ ਸਰਕਾਰੀ ਏਡਿਡ ਸਕੂਲਾਂ ਦੀ ਵਿਦਿਅਕ ਖੇਤਰ ਵਿਚ ਅਹਿਮ ਭੂਮਿਕਾ ਦੀ ਚਰਚਾ ਕੀਤੀ ਗਈ ਉਥੇ ਸਰਕਾਰੀ ਏਡਿਡ ਸਕੂਲਾਂ ਦੀ ਜਥੇਬੰਦੀ ਸਰਕਾਰੀ ਏਡਿਡ ਸਕੂਲ ਪ੍ਰੋਗਰੈਸਿਵ ਫੰਰਟ ਪੰਜਾਬ ਦੇ ਚਾਰ ਮੁੱਖ ਅਹੁੱਦੇਦਾਰਾ ਦਾ ਸਮੁੱਚੇ ਪਟਿਆਲਾ ਜਿਲ੍ਹੇ ਦੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚ ਸੱਭ ਤੋਂ ਪਹਿਲਾਂ LIFE TIME ACHIEVEMENT AWARD ਨਾਲ ਐਡਵੋਕੇਟ ਸ. ਉਪਜੀਤ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਪ੍ਰੋਗਰੈਸਿਵ ਫਰੰਟ ਪੰਜਾਬ ਦੇ ਫਾਊਂਡਰ ਪ੍ਰਧਾਨ ਸ. ਉਪਜੀਤ ਸਿੰਘ ਬਰਾੜ ਜਿਨ੍ਹਾਂ ਦਾ ਜੀਵਨ ਇਨ੍ਹਾਂ ਸਕੂਲਾਂ ਦੀ ਹੋਂਦ ਬਚਾਉਣ ਅਤੇ ਇਨ੍ਹਾਂ ਸਕੂਲਾਂ ਦੀ ਕਰਮਚਾਰੀਆਂ ਲਈ ਸਮਰਪਿਤ ਹੈ ਦਾ ਸਨਮਾਨ ਕਨਵੈਨਸ਼ਨ ਦੇ ਕਨਵੀਨਰ ਡਾ. ਪਰਵਿੰਦਰ ਸਿੰਘ, ਕੋ ਕਨਵੀਨਰ ਸ੍ਰੀ ਪ੍ਰਦੀਪ ਬਾਂਸਲ, ਜਿਲ੍ਹਾ ਪ੍ਰਧਾਨ ਸ. ਗਗਨਦੀਪ ਸਿੰਘ ਸ. ਕੰਵਰਜੀਤ ਸਿੰਘ, ਸ੍ਰੀ ਚੰਦਰ ਮੋਹਨ ਜੀ ਵੱਲੋਂ ਕੀਤਾ ਗਿਆ। ਇਨ੍ਹਾਂ ਦੇ ਨਾਲ ਹੀ ਏਡਿਡ ਸਕੂਲਾਂ ਦੇ ਬਾਬਾ ਬੋਹੜ ਅਤੇ ਪੈਨਸ਼ਨਰਜ ਐਸੋਸੀਏਸ਼ਨ ਏਡਿਡ ਸਕੂਲ ਪ੍ਰੋਗਰੈਟਿਵ ਫਰੰਟ ਦੇ ਪ੍ਰਧਾਨ ਸ੍ਰੀ ਕੇ.ਕੇ. ਸ਼ਰਮਾ ਜੀ,ਫਰੰਟ ਦੇ ਪ੍ਰੈਸ ਸਕੱਤਰ ਅਤੇ ਕੈਸ਼ੀਅਰ ਸ. ਗੁਰਦੀਸ਼ ਸਿੰਘ ਜਿਨ੍ਹਾਂ ਨੂੰ THINK TANK ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਫਰੰਟ ਦੇ ਸੰਗਠਨ ਸਕੱਤਰ ਸ. ਨੇਤ ਸਿੰਘ ਧਾਲੀਵਾਲ ਦਾ ਸਨਮਾਨ ਸਮੂਹ ਕਰਮਚਾਰੀਆਂ ਵੱਲੋਂ ਕੀਤਾ ਗਿਆ। ਸਨਮਾਨ ਵਿੱਚ ਇੱਕ ਸਨਮਾਨ ਪੱਤਰ, ਇਕ ਮੋਮੈਟੋ ਤੇ ਇਕ ਸਾਲ ਸਾਰੀਆਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਭੇਟ ਕੀਤੇ ਗਏ। ਇਸ ਮੌਕੇ ਤੇ ਜਿਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ । ਜਿਨ੍ਹਾਂ ਵਿਚ ਢੁਡਿਆਲ ਖਾਲਸਾ ਸੀਨੀ. ਸੈਕੰ. ਸਕੂਲ, ਆਰੀਆਂ ਸੀਨੀ. ਸੈਕੰ. ਸਕੂਲ, ਖਾਲਸਾ ਸੇਵਕ ਜਥਾ ਹਾਈ ਸਕੂਲ, ਮਾਤਾ ਸਾਹਿਬ ਕੌਰ ਗਰਲਜ਼ ਹਾਈ ਸਕੂਲ ਦੇ ਵਿਦਿਆਰਥੀ ਸ਼ਾਮਿਲ ਸਨ । ਆਪਣੇ ਭਾਸ਼ਣ ਵਿਚ ਫਰੰਟ ਦੇ ਫਾਊਂਡਰ ਪ੍ਰਧਾਨ ਐਡਵੋਕੇਟ ਸ. ਉਪਜੀਤ ਸਿੰਘ ਬਰਾੜ ਨੇ 5ਵੇਂ ਤੇ 6ਵੇਂ ਪੇ ਕਮਿਸ਼ਨ ਦੀ ਸੰਘਰਸ਼ ਅਤੇ ਪ੍ਰਾਪਤੀ ਦੇ ਇਤਿਹਾਸ ਤੇ ਚਾਨਣਾ ਪਾਇਆ। ਹੱਕੀ ਮੰਗਾਂ ਦੀ ਅਵਾਜ਼ ਵਿਚ ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਫਰੰਟ ਨਾਲ ਮਿਲ ਕੇ ਚਲਣ ਦੀ ਪ੍ਰੇਰਨਾ ਕੀਤੀ । ਇਸ ਮੌਕੇ ਤੇ ਸ੍ਰੀ ਕੇ. ਕੇ. ਸ਼ਰਮਾ ਨੇ ਵੀ ਬੋਲਦਿਆਂ ਦੱਸਿਆ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ਅਤੇ ਸਰਕਾਰ ਅਤੇ ਪ੍ਰਬੰਧਕਾਂ ਕਮੇਟੀਆਂ ਨੂੰ ਇਨ੍ਹਾਂ ਸਕੂਲਾਂ ਦੀ ਹੋਂਦ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਸਕੂਲਾਂ ਵਿਚ ਵੀ ਗਰੀਬ ਅਤੇ ਨਿਮਨ ਮੱਧ ਵਰਗ ਦੇ ਵਿਦਿਆਰਥੀ ਸਿਖਿਆ ਹਾਸ਼ਿਲ ਕਰ ਰਹੇ ਹਨ । ਇਸ ਮੌਕੇ ਤੇ ਸਨਮਾਨਿਤ ਸ਼ਖਸੀਅਤਾਂ ਸ. ਗੁਰਦੀਸ਼ ਸਿੰਘ ਅਤੇ ਸ. ਨੇਤ ਧਾਲੀਵਾਲ ਜੀ ਨੇ ਵੀ ਆਪਣੇ ਵਿਚਾਰ ਰੱਖੇ । ਕਨਵੈਨਸ਼ਨ ਦੇ ਕਨਵੀਨਰ ਡਾ. ਪਰਵਿੰਦਰ ਸਿੰਘ ਨੇ ਜਿਥੇ ਆਪਣੇ ਸਨਮਾਨਿਤ ਆਗੂਆਂ ਦਾ ਕਨਵੈਨਸ਼ਨ ਵਿਚ ਪੁੱਜਣ ਤੇ ਜੀ ਆਇਆਂ ਕਿਹਾ ਉਥੇ ਉਨ੍ਹਾਂ ਨੂੰ ਸਟਾਫ ਦੀਆਂ ਰਹਿੰਦੀਆਂ ਹੱਕੀ ਮੰਗਾਂ ਨੂੰ ਵੀ ਵਿਭਾਗ ਕੋਲੋਂ ਜਲਦੀ ਲਾਗੂ ਕਰਵਾਉਣ ਲਈ ਸਮੁੱਚੇ ਕਰਮਚਾਰੀਆਂ ਵੱਲੋਂ ਬੇਨਤੀ ਕੀਤੀ । ਸ. ਗਗਨਦੀਪ ਸਿੰਘ ਜਿਲ੍ਹਾ ਪ੍ਰਧਾਨ, ਪ੍ਰਿੰਸੀਪਲ ਸ੍ਰੀ ਪ੍ਰਦੀਪ ਬਾਂਸਲ, ਪ੍ਰਿੰਸੀਪਲ ਸ੍ਰੀਮਤੀ ਰਮਨ ਸ਼ਰਮਾ ਵੱਲੋਂ ਸਾਰੇ ਆਏ ਹੋਏ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ । ਅੰਤ ਵਿਚ ਜਿਲ੍ਹਾ ਪ੍ਰਧਾਨ ਸ. ਗਗਨਦੀਪ ਸਿੰਘ ਵੱਲੋਂ ਸਭ ਨੂੰ ਖਾਣੇ ਲਈ ਸਦਾ ਦਿੱਤਾ ਗਿਆ।

Related Post