ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ ਲਖਨਊ, 16 ਦਸੰਬਰ 2025 : ਉੱਤਰ ਪ੍ਰਦੇਸ਼ ਵਿਚ ਪੁਲਸ ਅਧਿਕਾਰੀ ਵੱਲੋਂ ਖੁਦਕੁਸ਼ੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਲਖਨਊ ਦੇ ਆਲਮਬਾਗ ਥਾਣਾ ਖੇਤਰ ਦੇ ਭੀਮਨਗਰ ਛੋਟਾ ਬੜ੍ਹਾ ਵਿਚ ਤਾਇਨਾਤ ਕਾਂਸਟੇਬਲ ਬਾਲਕ੍ਰਿਸ਼ਨ (27) ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਫਾਹਾ ਲੈ ਲਿਆ। ਵਿਆਹ ਤੋਂ 2 ਮਹੀਨੇ ਪਹਿਲਾਂ ਲਿਆ ਫਾਹਾ ਉਸਦਾ ਵਿਆਹ ਫਰਵਰੀ ਵਿਚ ਹੋਣਾ ਸੀ ।ਪੁਲਸ ਅਨੁਸਾਰ ਬਾਲਕ੍ਰਿਸ਼ਨ ਜੋ ਕਿ ਮੂਲ ਰੂਪ ਵਿਚ ਅਲੀਗੜ੍ਹ ਦੇ ਪਿਸਾਵਾ ਦਾ ਰਹਿਣ ਵਾਲਾ ਸੀ, ਪਿਛਲੇ 2 ਸਾਲਾਂ ਤੋਂ ਆਲਮਬਾਗ ਪੁਲਸ ਸਟੇਸ਼ਨ ਵਿਚ ਤਾਇਨਾਤ ਸੀ ਅਤੇ ਭੀਮਨਗਰ ਛੋਟਾ ਬੜ੍ਹਾ ਵਿਚ ਕਾਂਸਟੇਬਲ ਵਿਨੋਦ ਕੁਮਾਰ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ । ਜਦੋਂ ਸ਼ਾਮ ਨੂੰ ਬਾਲਕ੍ਰਿਸ਼ਨ ਦੇ ਫੋਨ ਦਾ ਜਵਾਬ ਨਹੀਂ ਆਇਆ ਤਾਂ ਉਸਦੇ ਭਰਾ ਨੇ ਵਿਨੋਦ ਨੂੰ ਆਪਣੇ ਕਮਰੇ ਵਿਚ ਜਾ ਕੇ ਜਾਂਚ ਕਰਨ ਲਈ ਕਿਹਾ । ਵਿਨੋਦ ਰਾਤ 9 ਵਜੇ ਦੇ ਕਰੀਬ ਕਮਰੇ ਵਿਚ ਪਹੁੰਚਿਆ ਅਤੇ ਬਾਲਕ੍ਰਿਸ਼ਨ ਨੂੰ ਫਾਹੇ ਨਾਲ ਲਟਕਦੇ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਮਰੇ ਵਿਚੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ।
