post

Jasbeer Singh

(Chief Editor)

Patiala News

ਸਿੱਖਿਆ ਕ੍ਰਾਂਤੀ ਦਾ ਇਕ ਹੋਰ ਕਦਮ

post-img

ਸਿੱਖਿਆ ਕ੍ਰਾਂਤੀ ਦਾ ਇਕ ਹੋਰ ਕਦਮ ਵਿਧਾਇਕਾ ਨੀਨਾ ਮਿੱਤਲ ਵੱਲੋਂ ਸੈਂਟਰ ਕਾਲੋਮਾਜਰਾ ਦੇ 6 ਸਰਕਾਰੀ ਸਕੂਲਾਂ 'ਚ 59.29 ਲੱਖ ਰੁਪਏ ਦੇ ਵਿਕਾਸ ਕਾਰਜਾਂ ਲੋਕ ਅਰਪਣ ਰਾਜਪੁਰਾ, 17 ਮਈ : ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਲਿਆ ਰਹੀ ਕ੍ਰਾਂਤੀਕਾਰੀ ਬਦਲਾਵਾਂ ਦੀ ਲੜੀ ਅਧੀਨ ਹਲਕਾ ਰਾਜਪੁਰਾ ਦੇ ਸੈਂਟਰ ਕਾਲੋਮਾਜਰਾ ਦੇ 6 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 59.29 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਵਿਧਾਇਕਾ ਨੀਨਾ ਮਿੱਤਲ ਦੀ ਦੇਖ-ਰੇਖ ਹੇਠ ਉਦਘਾਟਨ ਕੀਤੇ ਗਏ। ਇਹ ਉਪਰਾਲਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਹੋ ਰਹੇ ਨਿਰੰਤਰ ਸੁਧਾਰਾਂ ਦਾ ਹਿੱਸਾ ਹੈ। ਵਿਧਾਇਕਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਫ਼ਤਿਹਪੁਰ ਗੜ੍ਹੀ, ਝਾਂਸਲਾ, ਕਾਲੋਮਾਜਰਾ, ਜਲਾਲਪੁਰ, ਬੱਲਮਾਜਰਾ ਅਤੇ ਰਾਮਨਗਰ ਵਿੱਚ ਨਵੇਂ ਸਮਾਰਟ ਕਲਾਸਰੂਮ, ਚਾਰਦੀਵਾਰੀ ਦੀ ਉਸਾਰੀ ਅਤੇ ਰਿਪੇਅਰ ਜਿਹੇ ਮਹੱਤਵਪੂਰਨ ਕਾਰਜਾਂ ਦਾ ਉਦਘਾਟਨ ਕੀਤਾ। ਵਿਜੇ ਮੈਨਰੋ ਹਲਕਾ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਵਿੱਚ 2 ਲੱਖ 74 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦੀ ਮੁਰੰਮਤ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਬਲਮਾਜਰਾ ਵਿੱਚ ਵੀ 8 ਲੱਖ 69 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ ਅਤੇ ਚਾਰਦੀਵਾਰੀ ਦੀ ਰਿਪੇਅਰ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਝਾਂਸਲਾ ਵਿੱਚ 7 ਲੱਖ 39 ਹਜ਼ਾਰ ਰੁਪਏ ਨਾਲ ਨਵਾਂ ਕਲਾਸਰੂਮ ਬਣਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਫ਼ਤਿਹਪੁਰ ਗੜ੍ਹੀ ਵਿਖੇ ਚਾਰਦੀਵਾਰੀ ਦੀ ਨਵੀਂ ਉਸਾਰੀ ਲਈ 2 ਲੱਖ 32 ਹਜ਼ਾਰ ਰੁਪਏ ਦੀ ਰਕਮ ਵਰਤੀ ਗਈ ਅਤੇ 9 ਲੱਖ 55 ਹਜ਼ਾਰ ਰੁਪਏ ਨਾਲ ਨਵੇਂ ਸਮਾਰਟ ਕਲਾਸਰੂਮ ਦੀ ਉਸਾਰੀ ਕਰਵਾਈ ਗਈ। ਸਰਕਾਰੀ ਪ੍ਰਾਇਮਰੀ ਸਕੂਲ ਰਾਮਨਗਰ ਵਿੱਚ ਵੀ 14 ਲੱਖ 35 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੀਂ ਚਾਰਦੀਵਾਰੀ ਬਣਾਈ ਗਈ। ਸਰਕਾਰੀ ਪ੍ਰਾਇਮਰੀ ਸਕੂਲ ਕਾਲੋਮਾਜਰਾ ਵਿਖੇ ਵੀ 14 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਨਵੀਂ ਚਾਰਦੀਵਾਰੀ ਦੀ ਉਸਾਰੀ ਕੀਤੀ ਗਈ। ਵਿਧਾਇਕਾ ਨੀਨਾ ਮਿੱਤਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਇਹ ਇਕ ਵੱਡਾ ਕਦਮ ਹੈ, ਜਿਸ ਨਾਲ ਬੱਚਿਆਂ ਨੂੰ ਸਿੱਖਣ ਦਾ ਵਧੀਆ ਅਨੁਕੂਲ ਮਾਹੌਲ ਮਿਲੇਗਾ। ਸਮਾਰਟ ਕਲਾਸਰੂਮ ਦੇ ਰਾਹੀਂ ਹੋਣ ਵਾਲੀ ਤਕਨਾਲੋਜੀ ਅਧਾਰਿਤ ਪੜ੍ਹਾਈ ਬੱਚਿਆਂ ਦੇ ਭਵਿੱਖ ਨੂੰ ਨਿਖਾਰੇਗੀ। ਵਿਧਾਇਕਾ ਨੇ ਭਵਿੱਖ ਵਿੱਚ ਹੋਰ ਵੀ ਵਧੀਆ ਸਹੂਲਤਾਂ ਸਕੂਲਾਂ ਨੂੰ ਮੁਹੱਈਆ ਕਰਵਾਉਣ ਦੀ ਗੱਲ ਕਹੀ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਜਤਾਉਣ ਦੀ ਅਪੀਲ ਕੀਤੀ। ਸਰਕਾਰੀ ਪ੍ਰਾਇਮਰੀ ਸਕੂਲ ਰਾਮਨਗਰ ਵਿਖੇ ਕਰਵਾਏ ਸਮਾਰੋਹ ਦੌਰਾਨ ਵਿਧਾਇਕਾ ਨੀਨਾ ਮਿੱਤਲ ਦਾ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੀ ਗਈ ਸਿੱਖਣ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਮਹਿਮਾਨਾਂ ਨੂੰ ਕਾਫ਼ੀ ਪਸੰਦ ਆਈ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਵਿਭਾਗ ਦੇ ਵਿਜੇ ਮੈਨਰੋ ਹਲਕਾ ਰਾਜਪੁਰਾ ਸਿੱਖਿਆ ਕੋਆਰਡੀਨੇਟਰ, ਸੁਰਜੀਤ ਸਿੰਘ ਗੜ੍ਹੀ, ਸਤਨਾਮ ਸਿੰਘ ਜਲਾਲਪੁਰ, ਬੀਪੀਈਓ ਮਨਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ, ਪਿਆਰਾ ਸਿੰਘ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ ਕਾਲੋਮਾਜਰਾ, ਜਗਦੀਪ ਸਿੰਘ ਅਲੂਣਾ ਬਲਾਕ ਪ੍ਰਧਾਨ, ਸੰਦੀਪ ਸਿੰਘ ਲਵਲੀ, ਨਿਰਵੈਰ ਸਿੰਘ, ਕੁਲਵਿੰਦਰ ਸਿੰਘ, ਵਾਹਿਗੁਰੂ ਸਿੰਘ, ਭੁਪਿੰਦਰ ਪਾਲ ਸਿੰਘ, ਸੁਖਮਿੰਦਰ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ, ਅਮਨ ਸੈਣੀ ਸੋਸ਼ਲ ਮੀਡੀਆ ਕੋਆਰਡੀਨੇਟਰ, ਤਰੁਣ ਸ਼ਰਮਾ ਮੀਡੀਆ ਕੋਆਰਡੀਨੇਟਰ, ਗੁਰਸ਼ਰਨ ਸਿੰਘ ਵਿਰਕ ਮੀਡੀਆ ਇੰਚਾਰਜ, ਗੁਰਦੀਪ ਸਿੰਘ ਸਰਪੰਚ ਫ਼ਤਿਹਪੁਰ ਗੜ੍ਹੀ, ਹਰਜੀਤ ਸਿੰਘ ਸਰਪੰਚ, ਜਗਦੀਪ ਸਿੰਘ ਪੰਚ, ਜਥੇਦਾਰ ਦਿਲਬਾਗ ਸਿੰਘ, ਬਾਬਾ ਨਿਰਮੈਲ ਸਿੰਘ, ਪੰਚ ਗੁਰਵਿੰਦਰ ਸਿੰਘ, ਪੰਚ ਨਿਰਮਲ ਸਿੰਘ, ਜਸਵਿੰਦਰ ਕੌਰ ਬੱਲਮਾਜਰਾ, ਬਲਕਾਰ ਸਿੰਘ,ਦਲਵਿੰਦਰ ਪਾਲ, ਕੰਵਲਜੀਤ, ਹਰਪ੍ਰੀਤ ਸਿੰਘ, ਪ੍ਰੀਤੀ ਵਰਮਾ, ਹਰਜੋਤ ਕੌਰ, ਜਨਕੋ ਰਾਣੀ, ਕੀਮਤ ਸਿੰਘ, ਰਵਦੀਪ ਕੌਰ, ਮੋਨਿਕਾ ਰਾਣੀ, ਕੁਲਵੰਤ ਕੌਰ, ਬਲਵਿੰਦਰ ਕੌਰ, ਰਣਜੀਤ ਸਿੰਘ, ਅਮਨਦੀਪ ਕੌਰ, ਸੁਨੀਤਾ ਦੇਵੀ, ਰਜਨੀ ਜੈਨ, ਰਮਨਦੀਪ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਮਹੇਸ਼ਇੰਦਰ ਲਾਂਬਾ, ਰਵਿੰਦਰ ਕੌਰ, ਮੋਹਿਤ ਵਰਮਾ, ਸ਼ਿਫਾਲੀ, ਸਿਕੰਦਰ ਸਿੰਘ, ਗਗਨਦੀਪ ਕੌਰ, ਭੁਪਿੰਦਰ ਸਿੰਘ ਸਰਪੰਚ, ਰਾਜਵੀਰ ਸਿੰਘ, ਪਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਵਲੰਟੀਅਰ, ਪਿੰਡਾਂ ਦੇ ਸਰਪੰਚ, ਪੰਚ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ, ਮਾਪੇ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ।

Related Post