post

Jasbeer Singh

(Chief Editor)

ਅਮਰੀਕਾ ਵਿਚ ਹੋਈ ਇਕ ਹੋਰ ਨੌਜਵਾਨ ਦੀ ਦੀ ਮੌਤ

post-img

ਅਮਰੀਕਾ ਵਿਚ ਹੋਈ ਇਕ ਹੋਰ ਨੌਜਵਾਨ ਦੀ ਦੀ ਮੌਤ ਜਲੰਧਰ, 24 ਜੁਲਾਈ 2025 : ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਸਾਕਾਰ ਕਰਨ ਲਈ ਪੰਜਾਬ ਦੇ ਪਿੰਡ ਭੁਲੱਥ ਤੋਂ ਗਏ 27 ਸਾਲਾਂ ਦੇ ਸੁਖਜੀਤ ਸਿੰਘ ਭਾਰਾਜ ਨਾਮ ਦੇ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਕਿਵੇਂ ਤੇ ਕਿਸ ਕਾਰਨ ਹੋਈ ਸੁਖਜੀਤ ਦੀ ਮੌਤ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸੁਖਜੀਤ ਸਿੰਘ ਭਾਰਜ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਤੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਮਰੀਕਾ ਗਿਆ ਸੀ ਤੇ ਕੁਝ ਦਿਨ ਪਹਿਲਾਂ ਬਿਮਾਰ ਹੋਣ ਕਰਕੇ ਉਸਦੀ ਹਾਲਤ ਗੰਭੀਰ ਹੋ ਗਈ ਤੇ ਅਖ਼ੀਰ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਖਜੀਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।

Related Post

Instagram