post

Jasbeer Singh

(Chief Editor)

Patiala News

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਐਂਟੀ ਰੈਗਿੰਗ ਹਫ਼ਤਾ ਮਨਾਇਆ

post-img

ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਐਂਟੀ ਰੈਗਿੰਗ ਹਫ਼ਤਾ ਮਨਾਇਆ ਨਾਭਾ 21 ਅਗਸਤ () : ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਡਾ. ਵਨੀਤਾ ਰਾਣੀ ਜੀ ਦੀ (ਸਰਪ੍ਰਸਤੀ) ਵਿੱਚ ਐਂਟੀ ਰੈਗਿੰਗ ਅਤੇ ਐੱਨ.ਐੱਸ.ਐੱਸ (ਲੜਕੇ) ਦੇ ਪ੍ਰੋਗਰਾਮ ਅਫਸਰ ਪ੍ਰੋ. ਪਰਮਜੀਤ ਸਿੰਘ , ਐੱਨ.ਐੱਸ.ਐੱਸ ਯੂਨਿਟ ਲੜਕੀਆਂ ਦੇ ਪ੍ਰੋਗਰਾਮ ਅਫਸਰ ਪ੍ਰੋ, ਕੁਲਵਿੰਦਰ ਕੌਰ ਅਤੇ ਐਂਟੀ ਰੈਗਿੰਗ ਕਮੇਟੀ ਦੀ ਅਗਵਾਈ ਹੇਠ ਕਾਲਜ ਵਿੱਚ ਐਂਟੀ ਰੈਗਿੰਗ ਸਪਤਾਹ ਦੇ ਤਹਿਤ ਪ੍ਰੋਗਰਾਮ ਕਰਵਾਏ ਗਏ। ਇਸ ਸਬੰਧੀ ਪਹਿਲਾ ਕਾਲਜ ਵਿੱਚ ਰੈਗਿੰਗ ਨਾ ਕਰਨ ਸਬੰਧੀ ਸਹੁੰ ਚੁੱਕੀ ਗਈ। ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਅਸੀ ਭਵਿੱਖ ਵਿੱਚ ਕਦੀ ਵੀ ਰੈਗਿੰਗ ਨਹੀਂ ਕਰਾਂਗੇ ਅਤੇ ਨਾ ਹੀ ਕਰਨ ਦੇਵਾਂਗੇ। ਇਸ ਤੋਂ ਬਾਅਦ ਕਾਲਜ ਦੇ ਸੈਮੀਨਾਰ ਹਾਲ ਵਿੱਚ ਐਂਟੀ ਰੈਗਿੰਗ ਪ੍ਰਤੀ ਪ੍ਰੋ. ਪਰਮਜੀਤ ਸਿੰਘ ਨੇ ਆਪਣਾ ਲੈਕਚਰ ਦਿੱਤਾ ਅਤੇ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ। ਅਗਲਾ ਪ੍ਰੋਗ੍ਰਾਮ ਪ੍ਰਿੰਸੀਪਲ ਮੈਡਮ ਦੀ ਅਗਵਾਈ ਹੇਠ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਕਾਲਜ ਵਿਦਿਆਰਥੀਆਂ ਨੇ ਵੱਧ ਚੜਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਐਂਟੀ ਰੈਗਿੰਗ ਸਬੰਧੀ ਪੋਸਟਰ ਬਣਵਾਏ। ਐਂਟੀ ਰੈਗਿੰਗ ਸਪਤਾਹ ਦੀ ਸਮਾਪਤੀ ਤੇ ਕਾਲਜ ਵਿੱਚ ਅੱਜ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਪ੍ਰੋਫੈਸਰ ਹਰਮਿੰਦਰ ਸਿੰਘ (ਡਿੰਪਲ) ਪ੍ਰੋਫੈਸਰ ਲਖਵਿੰਦਰ ਸਿੰਘ ਪ੍ਰੋਫੈਸਰ ਰਜਿੰਦਰ ਕੌਰ ਕੁਲਦੀਪ ਸਿੰਘ ਆਦ ਭਾਰੀ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਸਨ। ਪ੍ਰਿੰਸੀਪਲ ਮੈਡਮ ਜੀ ਨੇ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਪ੍ਰਤੀ ਸੁਚੇਤ ਕੀਤਾ । ਪੋਸਟਰ ਮੇਂਕਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਐਂਟੀ ਰੈਗਿੰਗ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਸਨ।

Related Post