ਸਟੇਟ ਐਵਾਰਡ 2025-26 ਲਈ ਫਿਜ਼ੀਕਲ ਹੈਂਡੀਕੈਪ ਸਕੀਮ ਅਧੀਨ ਅਰਜ਼ੀਆਂ 25 ਦਸੰਬਰ ਤੱਕ ਕਰਵਾਈਆਂ ਜਾਣ ਜਮ੍ਹਾਂ
- by Jasbeer Singh
- November 21, 2025
ਸਟੇਟ ਐਵਾਰਡ 2025-26 ਲਈ ਫਿਜ਼ੀਕਲ ਹੈਂਡੀਕੈਪ ਸਕੀਮ ਅਧੀਨ ਅਰਜ਼ੀਆਂ 25 ਦਸੰਬਰ ਤੱਕ ਕਰਵਾਈਆਂ ਜਾਣ ਜਮ੍ਹਾਂ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰੇਗੀ ਪੰਜਾਬ ਸਰਕਾਰ: ਡਿਪਟੀ ਕਮਿਸ਼ਨਰ ਮਾਲੇਰਕੋਟਲਾ, 21 ਨਵੰਬਰ 2025 : ਡਿਪਟੀ ਕਮਿਸ਼ਨਰ ਵਿਰਾਜ.ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਿਜ਼ੀਕਲ ਹੈਂਡੀਕੈਪ ਸਕੀਮ ਤਹਿਤ ਦਿਵਿਆਂਗ ਵਿਅਕਤੀਆਂ ਦੇ ਭਲਾਈ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਯੋਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਨੂੰ ਸਟੇਟ ਐਵਾਰਡ 2025-26 ਨਾਲ ਸਨਮਾਨਿਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸਟੇਟ ਐਵਾਰਡ ਲਈ ਨਿਰਧਾਰਿਤ ਫਾਰਮ ਪ੍ਰਾਪਤ ਕਰਨ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕੰਮਕਾਜ ਦੇ ਸਮੇਂ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਮਾਲੇਰਕੋਟਲਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁਕੰਮਲ ਅਰਜ਼ੀਆਂ 25 ਨਵੰਬਰ ਤੱਕ ਦਫ਼ਤਰੀ ਸਮੇਂ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਮਿਤੀ ਤੋਂ ਬਾਅਦ ਮਿਲਣ ਵਾਲੀਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਲਵਲੀਨ ਕੌਰ ਬਿੜਿੰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਚਾਰ ਕੈਟਾਗਰੀਆਂ ਬੈਸਟ ਐਂਪਲਾਈ/ਸੈਲਫ ਐਂਪਲਾਈਡ ਵਿਦ ਡਿਸੇਐਬਿਲਿਟੀ,,ਬੈਸਟ ਐਂਪਲਾਇਰ,,ਬੈਸਟ ਇੰਡੀਵੀਜੁਅਲ ਅਤੇ ਇੰਸਟੀਚਿਊਸ਼ਨ,ਬੈਸਟ ਸਪੋਰਟਸ ਪਰਸਨ ਵਿਦ ਡਿਸਐਬਿਲਿਟੀ ਵਿੱਚ ਐਵਾਰਡ ਦਿੱਤੇ ਜਾਣਗੇ । ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਟੇਟ ਐਵਾਰਡ 2025-26 ਬਾਰੇ ਜਾਣਕਾਰੀ ਅਤੇ ਫਾਰਮ ਪ੍ਰਾਪਤ ਕਰਨ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਤਾਲਮੇਲ ਕਰਨ।
