
ਇਤਿਹਾਸਕ ਗੁਰੂਦੁਆਰਾ ਨਿੰਮ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
- by Jasbeer Singh
- December 3, 2024

ਇਤਿਹਾਸਕ ਗੁਰੂਦੁਆਰਾ ਨਿੰਮ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਘਨੌਰ : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰੂਦੁਆਰਾ ਨਿੰਮ ਸਾਹਿਬ ਵਿਖੇ ਹਰ ਮਹੀਨੇ ਦੀ ਤਰਾ ਇਸ ਵਾਰ ਵੀ ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਅਸਥਾਨ ਤੇ ਸੰਗਤਾਂ ਦੂਰ ਦੂਰ ਤੋਂ ਆ ਕੇ ਨਤਮਸਤਕ ਹੁੰਦਿਆਂ ਹਨ ਅਤੇ ਸ਼ਰਦਾ ਭਾਵਨਾ ਨਾਲ ਸੇਵਾ ਕਰਦੀਆਂ ਹਨ । ਇਥੇ ਸੰਗਤਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ । ਇਸ ਵਾਰ ਲੰਗਰ ਦੀ ਸੇਵਾ ਸਮੂਹ ਪਿੰਡ ਆਕੜੀ ਵਾਸੀਆਂ ਵੱਲੋ ਸ਼ਰਧਾ ਭਾਵਨਾ ਨਾਲ ਕੀਤੀ ਗਈ । ਇਸ ਮੌਕੇ ਸਮੂਹ ਪਿੰਡ ਆਕੜੀ ਵਾਸੀਆਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਇਥੇ ਆਉਣ ਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਆਕੜੀ ਨੇ ਕਿਹਾ ਕਿ ਸਰਬੱਤ ਦੇ ਭਲੇ ਲਈ ਕੰਮ ਕਰਨਾ ਸਭ ਤੋਂ ਵੱਡੀ ਸੇਵਾ ਹੈ । ਉਨ੍ਹਾਂ ਕਿਹਾ ਕਿ ਗੁਰੂ ਬਿਨਾ ਗੱਤ ਨਹੀਂ ਹੈ ਇਸ ਲਈ ਸਾਨੂੰ ਪ੍ਰਭੂ ਸਿਮਰਨ ਲਈ ਵੀ ਟਾਇਮ ਕੱਢਣਾ ਚਾਹੀਦਾ ਹੈ ਕਿਉਂਕਿ ਹੋਰ ਜਿਨੇਂ ਵੀ ਰਾਹ ਸਭ ਝੂਠ ਦੇ ਹਨ ਸਿਰਫੋ ਸਿਰਫ ਇੱਕ ਪ੍ਰਭੂ ਮਾਰਗ ਸੱਚ ਦਾ ਰਾਹ ਹੈ, ਜਿਸ ਤੇ ਅੱਜ ਸਾਨੂੰ ਚੱਲਣ ਦੀ ਲੋੜ ਹੈ । ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਆਕੜੀ, ਨੰਬਰਦਾਰ ਬਲਜਿੰਦਰ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਨੰਬਰਦਾਰ ਜਗਮੋਹਣ ਸਿੰਘ, ਕੁਲਦੀਪ ਸਿੰਘ ਮਾਣਕ, ਰੇਸ਼ਮ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਨਰਿੰਦਰ ਸਿੰਘ, ਚੰਦ ਸਿੰਘ, ਸੁਰਮੁੱਖ ਸਿੰਘ, ਜਗਵੀਰ ਸਿੰਘ, ਸੁੱਖਾ, ਜੋਤ, ਗੋਲਡੀ ਅਤੇ ਸ਼ਗਨ ਸਮੇਤ ਹੋਰ ਪਿੰਡ ਵਾਸੀਆਂ ਨੇ ਆਪਣੀ ਸੇਵਾ ਨਿਭਾਈ । ਫੋਟੋ
Related Post
Popular News
Hot Categories
Subscribe To Our Newsletter
No spam, notifications only about new products, updates.