July 6, 2024 02:54:03
post

Jasbeer Singh

(Chief Editor)

Sports

ਤੀਰਅੰਦਾਜ਼ੀ ਵਿਸ਼ਵ ਕੱਪ: ਦੀਪਿਕਾ ਸੈਮੀਫਾਈਨਲ ਵਿੱਚ

post-img

ਮਾਂ ਬਣਨ ਮਗਰੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੁਨੀਆ ਦੀ ਸਾਬਕਾ ਨੰਬਰ ਇੱਕ ਖਿਡਾਰਨ ਦੀਪਿਕਾ ਕੁਮਾਰੀ ਨੇ ਕੋਰੀਆ ਦੀ ਜਿਓਨ ਹੁਨਯੰਗ ਨੂੰ ਹਰਾ ਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਰਾਊਂਡ ਦੇ ਸੈਮੀਫਾਈਨਲ ਵਿੱਚ ਕਦਮ ਧਰ ਲਿਆ, ਜਦਕਿ ਕੰਪਾਊਂਡ ਤੀਰਅੰਦਾਜ਼ਾਂ ਨੇ ਭਾਰਤ ਦਾ ਚੌਥਾ ਤਗ਼ਮਾ ਪੱਕਾ ਕੀਤਾ। ਵਿਸ਼ਵ ਰੈਂਕਿੰਗ ਵਿੱਚ 142ਵੇਂ ਸਥਾਨ ’ਤੇ ਖਿਸਕੀ ਤਿੰਨ ਵਾਰ ਦੀ ਓਲੰਪੀਅਨ ਦੀਪਿਕਾ ਨੇ ਜਿਓਨ ਨੂੰ 6-4 (27-28, 27-27, 29-28, 29-27, 28-28) ਨਾਲ ਹਰਾਇਆ। ਹੁਣ ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਕੋਰੀਆ ਦੀ ਹੀਅ ਨੈਮ ਸੁਹਿਯੋਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਜਯੋਤੀ ਸੁਰੇਖਾ ਵੇਨੱਮ ਅਤੇ ਅਭਿਸ਼ੇਕ ਵਰਮਾ ਦੀ ਕੰਪਾਊਂਡ ਮਿਕਸਡ ਟੀਮ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਦੁਨੀਆ ਦੀ ਦੂਜੇ ਨੰਬਰ ਦੀ ਟੀਮ ਨੇ ਪੰਜ ਅੰਕ ਗਵਾਉਂਦਿਆਂ ਮੈਕਸਿਕੋ ਦੀ ਆਂਦਰਿਆ ਬੇਸੇਰਾ ਅਤੇ ਲੋਟ ਮੈਕਸਿਮੋ ਮੇਂਡੇਜ ਆਰਟਿਜ਼ ਨੂੰ 155-151 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਅਸਤੋਨੀਆ ਨਾਲ ਹੋਵੇਗਾ। ਜਯੋਤੀ ਮਹਿਲਾ ਕੰਪਾਊਂਡ ਟੀਮ ਵਿੱਚ ਵੀ ਸ਼ਾਮਲ ਹੈ, ਜੋ ਬੁੱਧਵਾਰ ਨੂੰ ਫਾਈਨਲ ਵਿੱਚ ਪਹੁੰਚ ਗਈ। ਭਾਰਤੀ ਤੀਰਅੰਦਾਜ਼ ਚਾਰ ਟੀਮ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਗਏ ਅਤੇ ਕੰਪਾਊਂਡ ਵਿਅਕਤੀਗਤ ਵਰਗ ਵਿੱਚ ਜਯੋਤੀ ਅਤੇ ਪ੍ਰਿਆਂਸ਼ੂ ਸੈਮੀਫਾਈਨਲ ਵਿੱਚ ਪਹੁੰਚ ਕੇ ਤਗ਼ਮੇ ਦੀ ਦੌੜ ਵਿੱਚ ਹੈ। ਭਾਰਤੀ ਟੀਮ ਕੰਪਾਊਂਡ ਪੁਰਸ਼, ਮਹਿਲਾ, ਮਿਕਸਡ ਅਤੇ ਪੁਰਸ਼ ਰਿਕਰਵ ਟੀਮ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚੀ ਹੈ।

Related Post