post

Jasbeer Singh

(Chief Editor)

National

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ

post-img

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ ਹਿਮਾਚਲ, 17 ਮਾਰਚ 2026 : ਭਾਰਤ ਦੇਸ਼ ਦੇ ਸੂੁੁੁਬੇ ਹਿਮਾਚਲ ਵਿਖੇ ਵੱਖ-ਵੱਖ ਅਹੁਦੇਦਾਰਾਂ ਦੀ ਦਿੱਤੇ ਗਏ ਕੈਬਨਿਟ ਰੈਂਕ ਦੇ ਦਰਜੇ ਨੂੰ ਖਤਮ ਕੀਤੇ ਜਾਣ ਦਾ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਹੜੇ ਕਿਹੜੇ ਅਹੁਦੇ ਤੇ ਖਤਮ ਕੀਤਾ ਗਿਆ ਹੈ ਕੈਬਨਿਟ ਰੈਂਕ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਸਰਕਾਰ ਨੇ ਜੋ ਹਾਲ ਹੀ ਵਿਚ ਵੱਖ-ਵੱਖ ਅਹੁਦੇਦਾਰਾਂ ਨੂੰ ਪ੍ਰਦਾਨ ਕੀਤੇ ਗਏ ਕੈਬਨਿਟ ਰੈਂਕ ਦੇ ਦਰਜੇ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ ਵਿਚ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਅਹੁਦੇਦਾਰ ਸ਼ਾਮਲ ਹਨ। ਹਿਮਾਚਲ ਸਰਕਾਰ ਦੇ ਵਿਭਾਗ ਸਮਾਨ ਪ੍ਰਸ਼ਾਸਨ (ਜੀ. ਏ. ਡੀ.) ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਮੇਤ ਸਮੁੱਚੇ ਅਹੁਦੇਦਾਰਾਂ ਦਾ ਕੈਬਨਿਟ ਦਰਜਾ ਹੁਣ ਤੋਂ ਖਤਮ ਕਰ ਦਿੱਤਾ ਗਿਆ ਹੈ। ਕਿਊਂ ਕੀਤਾ ਗਿਆ ਹੈ ਅਜਿਹਾ ਜਾਣਕਾਰੀ ਅਨੁਸਾਰ ਜੋ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿਚ ਤਾਇਨਾਤ ਚੇਅਰਮੈਨ, ਵਾਈਸ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਨੂੰ ਕੈੈਬਨਿਟ ਰੈਂਕ ਦਾ ਦਰਜਾ ਖਤਮ ਕੀਤਾ ਗਿਆ ਹੈ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ `ਤੇ ਵਧਦੇ ਆਰਥਿਕ ਦਬਾਅ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵਿੱਤੀ ਅਨੁਸ਼ਾਸਨ ਕਾਇਮ ਕਰਨ ਲਈ ਅਹੁਦੇਦਾਰਾਂ ਦੀਆਂ ਤਨਖਾਹਾਂ ਅਤੇ ਮਾਣ ਭੱਤੇ ਦੇ 20 ਫੀਸਦੀ ਹਿੱਸੇ ਨੂੰ 30 ਸਤੰਬਰ 2026 ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ । ਸਬੰਧਤ ਵਿਭਾਗਾਂ ਨੂੰ ਤੁਰੰਤ ਲਾਗੂ ਕਰਨ ਦਾ ਦਿੱਤਾ ਗਿਆ ਹੈ ਹੁਕਮ ਸਰਕਾਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ । ਸਰਕਾਰ ਦਾ ਤਰਕ ਹੈ ਕਿ ਇਹ ਕਦਮ ਪ੍ਰਸ਼ਾਸਨਿਕ ਸੁਧਾਰਾਂ ਅਤੇ ਵਧਦੇ ਸਰਕਾਰੀ ਖਰਚਿਆਂ `ਤੇ ਨਕੇਲ ਕੱਸਣ ਲਈ ਚੁੱਕਿਆ ਗਿਆ ਹੈ ਤਾਂ ਜੋ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ । ਮਾਹਿਰਾਂ ਅਨੁਸਾਰ ਇਸ ਫੈਸਲੇ ਨੂੰ ਸਿੱਧੇ ਤੌਰ `ਤੇ ਸਰਕਾਰੀ ਖ਼ਜ਼ਾਨੇ `ਤੇ ਬੋਝ ਘਟਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ । ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਦਾ ਇਹ ਵੱਡਾ ਫੈਸਲਾ ਉਸ ਦੀ ਕਾਰਜਸ਼ੈਲੀ ਅਤੇ ਰਾਜਨੀਤਿਕ ਸਮੀਕਰਨਾਂ `ਤੇ ਕਿੰਨਾ ਪ੍ਰਭਾਵ ਪਾਉਂਦਾ ਹੈ।

Related Post

Instagram