ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼ ਸ਼੍ਰੀ ਵਿਜੇਪੁਰਮ, 17 ਮਾਰਚ 2026 : ਭਾਰਤ ਦੇਸ਼ ਦੀ ਅੰਡੇਮਾਨ ਤੇ ਨਿਕੋਬਾਰ ਪੁਲਸ ਵਲੋਂ ਲਗਤਾਰ ਚਲਾਈ ਮੁਹਿੰਮ ਤਹਿਤ ਕਰੋੜਾਂ ਰੁਪਏ ਦੀ ਪਕੜੀ ਗਈ ਡਰੱਗਜ਼ ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕਿੰਨੇ ਕਰੋੜ ਦੀ ਡਰੱਗਜ਼ ਨੂੰ ਕੀਤਾ ਗਿਆ ਹੈ ਨਸ਼ਟ ਮਿਲੀ ਜਾਣਕਾਰੀ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਪੁਲਸ ਨੇ 9 ਮਹੀਨੇ `ਚ ਪੜਾਅਵਾਰ ਤਰੀਕੇ ਨਾਲ ਚਲਾਈ ਗਈ ਮੁਹਿੰਮ `ਚ ਲੱਗਭਗ 6000 ਕਿਲੋ ਮੇਥਾਮਫੇਟਾਮੀਨ (ਨਸ਼ੀਲਾ ਪਦਾਰਥ) ਨਸ਼ਟ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ `ਚ ਅਨੁਮਾਨਤ ਕੀਮਤ 36,000 ਕਰੋੜ ਰੁਪਏ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਕਦੋਂ ਕੀਤੀ ਗਈ ਸੀ ਇਹ ਡਰੱਗ ਬਰਾਮਦ ਪੁਲਸ ਅਨੁਸਾਰ ਇਹ ਨਿਪਟਾਰਾ ਮੁਹਿੰਮ 26 ਜੂਨ 2025 ਤੋਂ ਆਰੰਭ ਹੋ ਕੇ 12 ਮਾਰਚ 2026 ਨੂੰ ਪੂਰੀ ਹੋਈ । ਦੱਸਣਯੋਗ ਹੈ ਕਿ 23 ਨਵੰਬਰ-2024 ਨੂੰ ਕੋਸਟ ਗਾਰਡ ਨੇ ਭਾਰਤੀ ਜਲ ਖੇਤਰ `ਚ ਮਿਆਂਮਾਰ ਦੇ 6 ਚਾਲਕ ਦਲ ਵਾਲੇ ਇਕ ਜਹਾਜ਼ ਨੂੰ ਰੋਕਿਆ ਸੀ ਅਤੇ ਕਰੀਬ 1500 ਪੈਕੇਟਾਂ `ਚ ਰੱਖੀ ਹੋਈ 6000 ਕਿਲੋ `ਕ੍ਰਿਸਟਲੀ ਮੇਥਾਮਫੇਟਾਮੀਨ` (ਨਸ਼ੀਲਾ ਪਦਾਰਥ) ਬਰਾਮਦ ਕੀਤੀ ਗਈ ਸੀ । ਮੇਥਾਮਫੇਟਾਮੀਨ (ਕ੍ਰੇਜ਼ੀ ਡਰੱਗ) ਇਕ ਸ਼ਕਤੀਸ਼ਾਲੀ ਨਸ਼ੀਲਾ ਪਦਾਰਥ ਹੈ ਅਤੇ ਭਾਰਤ `ਚ ਪ੍ਰਾਬੰਦੀਸ਼ੁਦਾ ਹੈ।
