post

Jasbeer Singh

(Chief Editor)

Patiala News

ਨਾਭਾ ਅਨਾਜ ਮੰਡੀ ਚ 26 ਝੋਨੇ ਕਿਸਮ 1509 ਦੀ ਆਮਦ ਸ਼ੁਰੂ

post-img

ਨਾਭਾ ਅਨਾਜ ਮੰਡੀ ਚ 26 ਝੋਨੇ ਕਿਸਮ 1509 ਦੀ ਆਮਦ ਸ਼ੁਰੂ -ਪਿਛਲੇ ਸਾਲ ਨਾਲੋਂ ਭਾਅ ਘੱਟ ਲੱਗਣ ਕਾਰਨ ਕਿਸਾਨਾ ਚ ਨਿਰਾਸ਼ਾ- ਨਾਭਾ 25 ਸਤੰਬਰ () ਝੋਨੇ ਦੀ ਸਰਕਾਰੀ ਖਰੀਦ ਇੱਕ ਅਕਤੂਬਰ ਤੋਂ ਪੰਜਾਬ ਦੀ ਮੰਡੀਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਪਰ ਬਾਸਮਤੀ ਝੋਨਾ ਦੀ ਆਮਦ ਮੰਡੀਆਂ ਵਿੱਚ ਕਾਫੀ ਤੇਜ਼ ਹੋ ਗਈ ਹੈ। ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਅਨਾਜ ਮੰਡੀ ਜਿੱਥੇ ਕਿਸਾਨ ਬਾਸਮਤੀ ਝੋਨਾ ਵੇਚਣ ਲਈ ਮੰਡੀ ਵਿੱਚ ਪਹੁੰਚਣ ਤੇ ਕਾਫੀ ਨਿਰਾਸ਼ ਨਜ਼ਰ ਆ ਰਿਹਾ ਕਿਉਂਕਿ 1509 ਕਿਸਮ ਦਾ ਬਾਸਮਤੀ ਝੋਨਾ ਪਿਛਲੇ ਸਾਲ ਦੇ ਮੁਕਾਬਲੇ 1000 ਰੁਪਿਆ ਘੱਟ ਵਿਕ ਰਿਹਾ ਹੈ ਪਿਛਲੇ ਸਾਲ ਜਿੱਥੇ ਬਾਸਮਤੀ ਝੋਨਾ 3500 ਤੋਂ 4000 ਪ੍ਰਤੀ ਕੁਇੰਟਲ ਵਿਕ ਰਿਹਾ ਸੀ ਇਸ ਸਾਲ ਝੋਨੇ ਦਾ ਰੇਟ ਗਿਰ ਕੇ 2500 ਦੇ ਕਰੀਬ ਹੋ ਗਿਆ। ਇਥੋਂ ਤੱਕ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੇ 26 ਕਿਸਮ ਦਾ ਝੋਨਾ ਬੀਜਣ ਵਾਲੇ ਕਿਸਾਨ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦੋ ਦਿਨ ਪਹਿਲਾਂ ਹੀ ਨਾਭਾ ਅਨਾਜ ਮੰਡੀ ਵਿੱਚ 26 ਕਿਸਮ ਦਾ ਝੋਨਾ ਸਰਕਾਰੀ ਖਰੀਦ ਤੋਂ 800 ਰੁਪੇ ਘੱਟ 1600 ਦੇ ਕਰੀਬ ਪ੍ਰਤੀ ਕੁਇੰਟਲ ਵਿਕ ਗਿਆ ਕਿਉਂਕਿ ਸਰਕਾਰੀ ਖਰੀਦ ਸ਼ੁਰੂ ਹੋਣ ਵਿੱਚ ਹਲੇ ਦੇਰੀ ਹੈ ਜਦਕਿ 26 ਕਿਸਮ ਦਾ ਝੋਨਾ ਖੇਤਾਂ ਵਿੱਚ ਪੂਰੀ ਤਰਾ ਪੱਕ ਚੁੱਕਾ ਹੈ ਮਜਬੂਰੀ ਵੱਸ ਕਿਸਾਨਾਂ ਨੂੰ ਝੋਨਾ ਵੱਢਣਾ ਪੈ ਰਿਹਾ ਹੈ ਅਤੇ ਅਖੀਰ ਮੰਡੀਆਂ ਵਿੱਚ ਘੱਟ ਰੇਟ ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਮੰਡੀ ਵਿੱਚ ਵੇਚਣ ਆਏ ਕਿਸਾਨ ਹੁਣ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕਰ ਰਹੇ ਹਨ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਬਾਸਮਤੀ ਝੋਨਾ ਅਤੇ 26 ਕਿਸਮ ਦਾ ਝੋਨਾ ਬੀਜਿਆ ਜਾਵੇ ਪਰ ਨਾ ਤਾਂ ਬਾਸਮਤੀ ਝੋਨੇ ਲਈ ਸਰਕਾਰ ਕੁਝ ਕਰ ਰਹੀ ਹੈ ਅਤੇ ਨਾ ਹੀ 26 ਕਿਸਮ ਦੇ ਝੋਨੇ ਨੂੰ ਸਰਕਾਰੀ ਰੇਟ ਤੇ ਖਰੀਦਿਆ ਜਾ ਰਿਹਾ ਹੈ । ਦੂਜੇ ਪਾਸੇ ਆੜਤੀਆਂ ਅਤੇ ਸ਼ੈਲਰ ਮਾਲਕਾਂ ਦਾ ਵੀ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਹਲੇ ਤੱਕ ਪਿਛਲੇ ਚੌਲ ਨੂੰ ਲੈ ਕੇ ਕੋਈ ਰਾਬਤਾ ਨਹੀਂ ਕੀਤਾ ਜਿਸ ਕਰਕੇ ਪੰਜਾਬ ਵਿੱਚ ਕਰੀਬ 5 ਹਜਾਰ ਚਾਵਲ ਦੀਆਂ ਗੱਡੀਆਂ ਸੈਲਰ ਵਾਲਿਆਂ ਕੋਲ ਬਕਾਇਆ ਹਨ ਜਿਸ ਕਰਕੇ ਸੈਲਰ ਵਾਲੇ ਇਸ ਸਾਲ ਝੋਨਾ ਨਹੀਂ ਲਗਵਾ ਸਕਦੇ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਆੜਤੀਆਂ ਅਤੇ ਕਿਸਾਨਾਂ ਨੂੰ ਵੀ ਭੁਗਤਣਾ ਪਵੇਗਾ। ਮਾਰਕੀਟ ਕਮੇਟੀਆਂ ਅਧਿਕਾਰੀਆਂ ਵੱਲੋਂ ਘੱਟ ਰੇਟ ਤੇ 26 ਕਿਸਮ ਦਾ ਝੋਨਾ ਵੇਚਣ ਦੇ ਸਵਾਲਾਂ ਨੂੰ ਨਕਾਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਨਾਭਾ ਅਨਾਜ ਮੰਡੀ ਵਿੱਚ ਘੱਟ ਰੇਟ ਤੇ ਝੋਨਾ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।ਇਸ ਸਬੰਧੀ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਝੋਨੇ ਸੰਬੰਧੀ ਤਿਆਰੀਆਂ ਸਹੀ ਢੰਗ ਨਾਲ ਪੂਰੀਆਂ ਨਹੀਂ ਕੀਤੀਆਂ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਭੁਗਤਣਾ ਪਵੇਗਾ ਉਹਨਾਂ ਦਾ ਕਹਿਣਾ ਹੈ ਕਿ ਬਾਸਮਤੀ ਝੋਨੇ ਤੇ ਪਿਛਲੇ ਸਾਲ ਮੁਕਾਬਲੇ ਘੱਟ ਮਿਲਣਾ ਕਿਸਾਨਾਂ ਲਈ ਵੱਡੀ ਮੁਸ਼ਕਿਲ ਖੜੀ ਕਰ ਰਿਹਾ ਹੈ ਜਿਸ ਨਾਲ ਉਹ ਆਪਣਾ ਖਰਚਾ ਵੀ ਪੂਰਾ ਨਹੀਂ ਕਰ ਸਕਦੇ ਇਸ ਸਮੱਸਿਆ ਸਬੰਧੀ ਆੜਤੀਆਂ ਅਤੇ ਸੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਸਾਹਮਣੇ ਚਾਵਲ ਦੀ ਸਟੋਰੇਜ ਨੂੰ ਲੈ ਕੇ ਪੇਸ਼ ਆ ਰਹੀ ਸਮੱਸਿਆ ਸਬੰਧੀ ਹਲੇ ਤੱਕ ਕੋਈ ਰਾਬਤਾ ਨਹੀਂ ਕੀਤਾ ਗਿਆ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਆੜਤੀਆ ਸੈਲਰ ਮਾਲਕ ਅਤੇ ਕਿਸਾਨ ਭੁਗਤਣਗੇ ਉਹਨਾਂ ਕਿਹਾ ਕਿ ਹਾਲੇ ਵੀ ਪੰਜਾਬ ਦੇਸ਼ ਸੈਲਰਾਂ ਵਿੱਚ 5 ਹਜਾਰ ਦੇ ਕਰੀਬ ਚਾਵਲ ਦੀਆਂ ਗੱਡੀਆਂ ਸਟੋਰ ਲਈ ਇੰਤਜ਼ਾਰ ਕਰ ਰਹੀਆਂ ਹਨ ਝੋਨੇ ਦੀ ਤਿਆਰੀਆਂ ਸਬੰਧੀ ਮਾਰਕੀਟ ਕਮੇਟੀ ਨਾਭਾ ਦੇ ਸਕੱਤਰ ਅਸ਼ਵਨੀ ਮਹਿਤਾ ਅਨੁਸਾਰ ਉਨਾਂ ਵੱਲੋਂ ਝੋਨੇ ਦੇ ਸੀਜਨ ਸਬੰਧੀ ਆ ਪੂਰੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਜਦੋਂ ਉਹਨਾਂ ਨੂੰ 26 ਕਿਸਮ ਦੇ ਝੋਨੇ ਨੂੰ ਘੱਟ ਰੇਤ ਤੇ ਵੇਚਣ ਸਬੰਧੀ ਸਵਾਲ ਕੀਤਾ ਤਾਂ ਉਨਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਰੇਟ ਤੋਂ ਘੱਟ ਝੋਨਾ ਖਰੀਦਣ ਦੀ ਇਜਾਜ਼ਤ ਨਹੀਂ ਦਿੱਤੀ ਗਈ

Related Post

Instagram