post

Admin

(Chief Editor)

ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦਾ ਪਤਾ ਚਲਿਆਂ ਹੀ ਡੀ. ਆਈ. ਜੀ. ਪਟਿਆਲਾ ਰੇਂਜ ਪਹੁੰਚੇ ਹਾਲ-ਚਾਲ ਪ

post-img

ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦਾ ਪਤਾ ਚਲਿਆਂ ਹੀ ਡੀ. ਆਈ. ਜੀ. ਪਟਿਆਲਾ ਰੇਂਜ ਪਹੁੰਚੇ ਹਾਲ-ਚਾਲ ਪੁੱਛਣ ਸੰਗਰੂਰ : ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਕਾਰਨ ਖਨੌਰੀ ਬਾਰਡਰ `ਤੇ ਮਨਦੀਪ ਸਿੰਘ ਸਿੱਧੂ ਡੀ. ਆਈ. ਜੀ. ਪਟਿਆਲਾ ਰੇਂਜ ਅਤੇ ਸਰਤਾਜ ਸਿੰਘ ਚਾਹਲ ਐਸ. ਐਸ. ਪੀ. ਸੰਗਰੂਰ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 10 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ 15 ਦਿਨ ਪੂਰੇ ਹੋਣ ਤੇ ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਅੱਗ ਨਹੀਂ ਬਾਲੀ ਜਾਵੇਗੀ । ਉਹਨਾਂ ਨੇੜਲੇ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਕੱਲ੍ਹ ਦੇ ਦਿਨ ਮੋਰਚੇ ਵਿੱਚ ਕੋਈ ਲੰਗਰ ਨਾ ਪਹੁੰਚਾਇਆ ਜਾਵੇ ।

Related Post

Instagram