ਪੰਜਾਬ ਦੇ ਖਜਾਨੇ ਦੀ ਵਿੱਤੀ ਹਾਲਤ ਪਤਲੀ ਹੋਣ ਦੇ ਚਲਦਿਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਹੋ ਸਕਦੈ ਫੇਰਬਦਲ
- by Jasbeer Singh
- July 5, 2024
ਪੰਜਾਬ ਦੇ ਖਜਾਨੇ ਦੀ ਵਿੱਤੀ ਹਾਲਤ ਪਤਲੀ ਹੋਣ ਦੇ ਚਲਦਿਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਹੋ ਸਕਦੈ ਫੇਰਬਦਲ ਚੰਡੀਗੜ੍ਹ, 5 ਜੁਲਾਈ : ਪੰਜਾਬ ਸਰਕਾਰ ਬੇਸ਼ਕ ਔਰਤਾਂ ਦੇ ਮੁਫ਼ਤ ਬਸ ਸਫਰ ਨੂੰ ਬੰਦ ਨਹੀਂ ਕਰ ਸਕਦੀ ਪਰ ਔਰਤਾਂ ਦੇ ਇਸ ਮੁਫ਼ਤ ਬਸ ਸਫਰ ਦੇ ਵਿਚ ਫੇਰਬਦਲ ਕਰਦਿਆਂ ਕਮਾਉਣ ਵਾਲੀਆਂ ਔਰਤਾਂ ਦੇ ਮੁਫ਼ਤ ਬਸ ਸਫਰ ਵਿਚ ਕਟੌਤੀ ਕਰ ਸਕਦੀ ਹੈ ਕਿਉਂਕਿ ਪੰਜਾਬ ਦੇ ਖਜਾਨੇ ਦੀ ਹਾਲਤ ਸੂਤਰਾਂ ਮੁਤਾਬਕ ਕਾਫੀ ਖਰਾਬ ਹੋਈ ਪਈ ਹੈ। ਹਾਲਾਂਕਿ ਸਰਕਾਰ ਵਲੋਂ ਅਜਿਹਾ ਕੁੱਝ ਨਹੀਂ ਕਿਹਾ ਜਾ ਰਿਹਾ ਪਰ ਸੂਤਰ ਦੱਸਦੇ ਹਨ ਕਿ ਸਰਕਾਰ ਦੇ ਖਜਾਨੇ ਦੀ ਪਤਲੀ ਹਾਲਤ ਦੇ ਚਲਦਿਆਂ ਸਿਰਫ਼ ਬਸ ਸਫਰ ਹੀ ਨਹੀਂ ਬਲਕਿ ਹੋਰ ਵੀ ਸਹੂਲਤਾਂ ਆਦਿ ਤੇ ਕੱਟ ਲੱਗ ਸਕਦਾ ਹੈ।ਦੱਸਣਯੋਗ ਹੈ ਕਿ ਅਜਿਹਾ ਇਸ ਲਈ ਵੀ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਖਜਾਨੇ ਦੀ ਹਾਲਤ ਕਮਜ਼ੋਰ ਹੋਈ ਪਈ ਹੈ ਬਲਕਿ ਪੰਜਾਬ ਨੂੰ ਉਸਦੇ ਟੈਕਸ ਦੇ ਰੂਪ ਵਿਚ ਜਾਣ ਵਾਲੀ ਰਕਮ ਤੋਂ ਬਾਅਦ ਗ੍ਰਾਂਟ, ਸਬਸਿਡੀ ਦੇ ਤੌਰ ਤੇ ਮਿਲਣ ਵਾਲੀ ਰਕਮ ਵਿਚ ਵੀ ਕੇਂਦਰ ਵਲੋਂ ਕਾਫੀ ਅੜਿੱਕੇ ਲਗਾਏ ਜਾ ਰਹੇ ਹਨ, ਜਿਸ ਦੇ ਚਲਦਿਆਂ ਪੰਜਾਬੀਆਂ ਨੂੰ ਹੁਣ ਕਾਫੀ ਕੁਝ ਸਹੂਲਤ ਦੇ ਰੂਪ ਵਿਚ ਨਾ ਮਿਲਣ ਦੀਆਂ ਉਮੀਦਾਂ ਵਧ ਗਈਆਂ ਹਨ।
