July 6, 2024 01:16:12
post

Jasbeer Singh

(Chief Editor)

Patiala News

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਧਰਨਾ ਲਾਇਆ

post-img

ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੌੜਗੜ ਤੇ ਸੂਬਾਈ ਆਗੂ ਜਸਵੀਰ ਕੌਰ ਭਾਦਸੋਂ ਦੀ ਅਗਵਾਈ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਬੀਬੀ ਪੰਜੋਲਾ ਨੇ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਨੇ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਹਨ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਉਮਰ ਹੱਦ 58 ਸਾਲ ਕਰਨੀ, 17-18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖ਼ਾਲੀ ਹੱਥ ਘਰ ਭੇਜਣਾ, ਇਹ ਉਹ ਵਰਕਰਾਂ ਹਨ ਜਿਨ੍ਹਾਂ ਕਰੋਨਾ ਮਹਾਮਾਰੀ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਸੀ ਪ੍ਰੰਤੂ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ। ਆਗੂਆਂ ਕਿਹਾ ਕਿ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਸ ਹੈ। ਜੇਕਰ ਉਪਰੋਕਤ ਮੰਗਾਂ ਦਾ ਹੱਲ ਜ਼ਿਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਨਾ ਕੀਤਾ ਗਿਆ ਜ਼ਿਮਨੀ ਚੋਣਾਂ ਦੇ ਦੌਰਾਨ ਰੋਸ ਧਰਨੇ ਦਿੱਤੇ ਜਾਣਗੇ। ਇਸ ਮੌਕੇ ਕੌਲੀ ਬਲਾਕ ਤੋਂ ਮੀਤ ਪ੍ਰਧਾਨ ਪਰਮਜੀਤ ਕੋਰ ਲਲੋਛੀ, ਊਸ਼ਾ ਰਾਣੀ, ਮਮਤਾ ਫੈਸਿਲੀਟੇਟਰ ਰਾਜ ਰਾਣੀ, ਰਾਜਪੁਰਾ ਬਲਾਕ ਤੋਂ ਪ੍ਰਧਾਨ ਕੁਲਵੀਰ ਕੌਰ, ਕਾਲੋਮਾਜਰਾ ਬਲਾਕ ਤੋਂ ਪ੍ਰਧਾਨ ਕਰਮਜੀਤ ਕੌਰ, ਅਰਬਨ ਪਟਿਆਲੇ ਤੋਂ ਪ੍ਰਧਾਨ ਸੋਨੀਆ ਦਾਸ, ਦੁੱਧਨਸਾਧ ਬਲਾਕ ਤੋਂ ਪ੍ਰਧਾਨ ਨੀਲਮ ਸ਼ਰਮਾ, ਸਮਾਣਾ ਤੋਂ ਨੀਤੂ ਸ਼ਰਮਾ, ਪਾਤੜਾਂ ਸ਼ੁਤਰਾਣਾ,ਤੋਂ ਪ੍ਰਧਾਨ ਜਸਵਿੰਦਰ ਕੌਰ, ਆਪਣੇ ਕਾਫ਼ਲਿਆਂ ਨਾਲ ਧਰਨੇ ਵਿਚ ਸ਼ਾਮਲ ਹੋਣ ਲਈ ਪੁੱਜੀਆਂ।

Related Post