post

Jasbeer Singh

(Chief Editor)

National

ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਇਕ ਹੋਸਟਲ ਦੀ ਇਮਾਰਤ ਵਿਚ ਲੱਗੀ ਅੱਗ ਵਿਚ ਗਈ ਘੱਟੋ-ਘੱਟ 2 ਲੋਕਾਂ ਦੀ ਜਾਨ

post-img

ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਇਕ ਹੋਸਟਲ ਦੀ ਇਮਾਰਤ ਵਿਚ ਲੱਗੀ ਅੱਗ ਵਿਚ ਗਈ ਘੱਟੋ-ਘੱਟ 2 ਲੋਕਾਂ ਦੀ ਜਾਨ ਓਟਾਵਾ : ਵਿਦੇਸ਼ੀ ਧਰਤੀ ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਸ਼ੁੱਕਰਵਾਰ ਸਵੇਰੇ ਇਕ ਹੋਸਟਲ ਦੀ ਇਮਾਰਤ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ।ਮਾਂਟਰੀਅਲ ਪੁਲਸ ਨੇ ਕਿਹਾ ਕਿ ਨੋਟਰੇ-ਡੇਮ ਅਤੇ ਬੋਨਸਕੋਰਸ ਸੜਕ ਕੰਢੇ ਸਥਿਤ ਇਮਾਰਤ ਵਿੱਚ ਅੱਗ ਸਵੇਰੇ ਲੱਗਭਗ 2 ਵਜੇ ਦੇ ਕਰੀਬ ਲੱਗੀ। ਰਿਪੋਰਟਾਂ ਅਨੁਸਾਰ ਅੱਗ ਨੇ 100 ਸਾਲ ਪੁਰਾਣੀ ਤਿੰਨ ਮੰਜਿ਼ਲਾ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਵਿਚ ਦੂਜੀ ਅਤੇ ਤੀਜੀ ਮੰਜਿ਼ਲ `ਤੇ ਲੇ 402 ਨਾਮ ਦਾ ਹੋਸਟਲ ਅਤੇ ਮੁੱਖ ਮੰਜ਼ਿਲ `ਤੇ ਇਕ ਰੈਸਟੋਰੈਂਟ ਸੀ । ਸੀ. ਬੀ. ਸੀ. ਨਿਊਜ਼ ਮੁਤਾਬਕ ਮਿਊਂਸਪਲ ਟੈਕਸ ਰਿਕਾਰਡ ਦਿਖਾਉਂਦੇ ਹਨ ਕਿ ਇਮਾਰਤ ਦਾ ਮਾਲਕ ਐਮਿਲ-ਹੈਮ ਬੇਨਾਮੋਰ ਹੈ, ਜਿਸ ਨੇ 2021 ਵਿੱਚ ਉੱਥੇ 20 ਕਮਰਿਆਂ ਵਾਲਾ ਹੋਟਲ ਬਣਾਉਣ ਦੀ ਇਜਾਜ਼ਤ ਲਈ ਬੇਨਤੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਉਹੀ ਵਿਅਕਤੀ ਹੈ ਜਿਸ ਦੀ ਓਲਡ ਮਾਂਟਰੀਅਲ ਦੇ ਪਲੇਸ ਡੀ`ਯੂਵਿਲ ਵਿੱਚ ਇੱਕ ਇਮਾਰਤ ਹੈ, ਜਿੱਥੇ ਮਾਰਚ 2023 ਵਿੱਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।

Related Post